ਦਾਅਵੇ

PrintPrintEmail this PageEmail this Page

ਤੁਸੀਂ 2 ਤਰੀਕਿਆਂ ਨਾਲ ਹੈਲਥ ਇੰਸ਼ੋਰੈਂਸ ਕਲੇਮ ਲਈ ਅਰਜ਼ੀ ਦੇ ਸਕਦੇ ਹੋ ਤੁਸੀਂ ਜਾਂ ਤਾਂ ਕਸਲੀ ਰਹਿਤ ਕਲੇਮ ਲਈ ਜਾ ਸਕਦੇ ਹੋ ਜਾਂ ਆਪਣੇ ਦਾਅਵੇ ਲਈ ਮੁਆਵਜ਼ਾ ਲੈ ਸਕਦੇ ਹੋ. ਹੇਠਾਂ ਦਿੱਤੇ ਗਏ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ:

ਨਕਦਰਹਿਤ ਦਾਅਵੇ ਸਹੂਲਤ ਸਾਡੇ ਨਾਲ ਜੁੜੇ ਟੀਪੀਏ ਦੇ ਨੈੱਟਵਰਕ ਹਸਪਤਾਲਾਂ ਵਿੱਚ ਹੀ ਉਪਲਬਧ ਹਨ।  ਤੁਹਾਡੇ ਭਰਤੀ ਹੋਣ ਤੋਂ ਪਹਿਲਾਂ ਅਸੀਂ ਤੁਹਾਨੂੰ ਕਿਸੇ ਖਾਸ ਹਸਪਤਾਲ ਦੇ ਨੈੱਟਵਰਕਿੰਗ ਦੀ ਮੌਜੂਦਾ ਸਥਿਤੀ ਬਾਰੇ ਸਮਝਣ ਦੀ ਸਲਾਹ ਦਿੰਦੇ ਹਾਂ।

ਇਸ ਸਹੂਲਤ ਦੇ ਤਹਿਤ ਨੈੱਟਵਰਕ ਹਸਪਤਾਲ ਤੁਹਾਨੂੰ ਨਕਦਰਹਿਤ ਬੇਨਤੀ ਸਬੰਧੀ ਰਸਮੀ ਕਾਰਵਾਈ ਪੂਰੀ ਕਰਨ ਵਿੱਚ ਸਹਾਇਤਾ ਕਰੇਗਾ।  ਤੁਸੀਂ ਆਪਣੇ ਸਿਹਤ ਕਾਰਡ 'ਤੇ ਸਾਡੇ ਦਿੱਤੇ ਗਏ ਸਦੱਸ ਨੰਬਰ ਦੱਸ ਕੇ ਸਾਡੇ ਤੀਜੀ ਧਿਰ ਪ੍ਰਬੰਧ ਨਾਲ ਉਨ੍ਹਾਂ ਦੇ ਹੈਲਪਲਾਈਨ ਨੰਬਰ 'ਤੇ ਵੀ ਸੰਪਰਕ ਕਰ ਸਕਦੇ ਹੋ।

ਨਕਦਰਹਿਤ ਦਾਅਵੇ ਦੋ ਪ੍ਰਕਾਰ ਦੇ ਹੁੰਦੇ ਹਨ:

 • ਨਕਦਰਹਿਤ ਕਾਰਵਾਈ ਐਮਰਜੈਂਸੀ ਭਰਤੀ ਲਈ
 • ਨਕਦਰਹਿਤ ਕਾਰਵਾਈ ਯੋਜਨਾਬੱਧ ਭਰਤੀ ਲਈ

ਨਕਦਰਹਿਤ ਕਾਰਵਾਈ ਐਮਰਜੈਂਸੀ ਭਰਤੀ ਲਈ:

 • ਚਰਣ 1: ਨੈੱਟਵਰਕ ਹਸਪਤਾਲ ਦੇ ਮਾਮਲੇ ਵਿੱਚ, ਭਰਤੀ ਹੋਣ ਸਮੇਂ, ਤੀਜੀ ਧਿਰ ਪ੍ਰਬੰਧਕ (ਟੀਪੀਏ) ਨੂੰ ਉਨ੍ਹਾਂ ਦੇ ਟੋਲ ਫ੍ਰੀ ਨੰ ਰਾਹੀਂ ਸੂਚਿਤ ਕਰੋ। ਕਿਰਪਾ ਕਰਕੇ ਆਪਣਾ ਸਿਹਤ ਕਾਰਡ ਸਦੱਸ ਨੰਬਰ ਦੱਸੋ 
 • ਚਰਣ 2: ਨਕਦਰਹਿਤ ਬੇਨਤੀ ਫਾਰਮ ਭਰੋ ਜੋ ਹਸਪਤਾਲ ਦੇ ਬੀਮਾ ਸਹਾਇਤਾ ਡੈਸਕ 'ਤੇ ਉਪਲਬਧ ਹੁੰਦਾ ਹੈ ਅਤੇ ਆਪਣੇ ਇਲਾਜ ਕਰਤਾ ਡਾਕਟਰ ਤੋਂ ਪ੍ਰਮਾਣਿਤ ਕਰਵਾਓ।
 • ਚਰਣ 3: ਸਹਾਇਕ ਮੈਡੀਕਲ ਰਿਪੋਰਟ ਦੇ ਨਾਲ ਨਕਦਰਹਿਤ ਬੇਨਤੀ ਫਾਰਮ ਟੀਪੀਏ ਨੂੰ ਫੈਕਸ ਕਰੋ।
 • ਚਰਣ 4: ਟੀਪੀਏ ਦਸਤਾਵੇਜ਼ਾਂ ਦੀ ਜਾਂਚ ਕਰੇਗਾ ਅਤੇ ਹਸਪਤਾਲ ਨੂੰ ਫੈਸਲਾ ਦੱਸ ਦੇਵੇਗਾ। ਟੀਪੀਏ ਹੋਰ ਦਸਤਾਵੇਜ਼ਾਂ ਲਈ, ਜੇਕਰ ਲੋੜੀਂਦੇ ਹੋਣ, ਨਕਦਰਹਿਤ ਬੇਨਤੀ ਜਾਂ ਕਾਲ ਕਰ ਸਕਦਾ ਹੈ।
 • ਚਰਣ 5: ਟੀਪੀਏ ਦੁਆਰਾ ਨਕਦਰਹਿਤ ਦਾਅਵੇ ਦੀ ਮਨਜ਼ੂਰੀ ਤੋਂ ਬਾਅਦ, ਹਸਪਤਾਲ ਬਿਲ ਸਿੱਧੇ ਤੌਰ 'ਤੇ (ਪਾਲਿਸੀ ਸੀਮਾਵਾਂ ਦੇ ਅਧੀਨ) ਲਏ ਜਾਣਗੇ। ਅਣ-ਪ੍ਰਭਾਸ਼ਿਤ ਰਕਮਾਂ ਜਿਵੇਂ ਕਿ ਟੈਲੀਫੋਨ ਖਰਚੇ, ਭੋਜਨ, ਹਾਜ਼ਰਾਨ ਖਰਚੇ ਆਦਿ ਤੁਹਾਡੇ ਤੋਂ ਲਏ ਜਾਣਗੇ 
 • ਚਰਣ 6: ਜੇਕਰ ਟੀਪੀਏ ਦੁਆਰਾ ਨਕਦਰਹਿਤ ਦਾਅਵਾ ਮਨਜ਼ੂਰ ਨਹੀਂ ਕੀਤਾ ਜਾਂਦਾ, ਤਾਂ ਕਿਰਪਾ ਕਰਕੇ ਹਸਪਤਾਲ ਨੂੰ ਬਿਲ ਦਿਓ ਅਤੇ ਅਦਾਇਗੀ ਲਈ ਅਪਲਾਈ ਕਰੋ। ਦਾਅਵੇ ਦੀ ਕਾਰਵਾਈ ਪਾਲਿਸੀ ਸ਼ਰਤਾਂ ਅਤੇ ਨਿਯਮਾਂ ਅਨੁਸਾਰ ਕੀਤੀ ਜਾਵੇਗੀ। 

ਸਾਡਾ ਟੀਪੀਏ ਦੁਆਰਾ ਨਕਦਰਹਿਤ ਫੈਸਲਾ ਮਨਜ਼ੂਰ ਕਰਨ ਦਾ ਲਗਭਗ ਸਮਾਂ ਸਾਰੇ ਦਸਤਾਵੇਜ਼ਾਂ ਦੀ ਰਸੀਦ ਤੋਂ ਬਾਅਦ 24 ਘੰਟੇ ਹੈ।

ਯੋਜਨਾਬੱਧ ਭਰਤੀ ਲਈ ਨਕਦਰਹਿਤ ਦਾਅਵਾ ਕਾਰਵਾਈ

 • ਚਰਣ 1: ਇਲਾਜ ਲਈ ਸਾਡੀ ਨੈੱਟਵਰਕ ਹਸਪਤਾਲਾਂ ਦੀ ਸੂਚੀ ਵਿਚੋਂ ਹਸਪਤਾਲ ਦੀ ਚੋਣ ਕਰੋ 
 • ਚਰਣ 2: ਆਪਣਾ ਸਿਹਤ ਅਰਦ ਸਦੱਸ ਨੰਬਰ ਦੱਸ ਕੇ ਭਰਤੀ ਹੋਣ ਤੋਂ 3 ਦਿਨ ਪਹਿਲਾਂ ਹੈਪਲਲਾਈਨ ਨੰਬਰ ਰਾਹੀਂ ਸਾਡੇ ਤੀਜੀ ਧਿਰ ਪ੍ਰਬੰਧਕ (ਟੀਪੀਏ) ਨੂੰ ਸੂਚਿਤ ਕਰੋ। 
 • ਚਰਣ 3: ਨਕਦਰਹਿਤ ਬੇਨਤੀ ਫਾਰਮ ਭਰੋ ਜੋ ਹਸਪਤਾਲ ਦੇ ਬੀਮਾ ਸਹਾਇਤਾ ਡੈਸਕ 'ਤੇ ਉਪਲਬਧ ਹੁੰਦਾ ਹੈ ਅਤੇ ਆਪਣੇ ਇਲਾਜ ਕਰਤਾ ਡਾਕਟਰ ਤੋਂ ਪ੍ਰਮਾਣਿਤ ਕਰਵਾਓ। 
 • ਚਰਣ 4: ਸਹਾਇਕ ਮੈਡੀਕਲ ਰਿਪੋਰਟ ਦੇ ਨਾਲ ਨਕਦਰਹਿਤ ਬੇਨਤੀ ਫਾਰਮ ਟੀਪੀਏ ਨੂੰ ਫੈਕਸ ਕਰੋ।
 • ਚਰਣ 5 : ਟੀਪੀਏ ਦਸਤਾਵੇਜ਼ਾਂ ਦੀ ਜਾਂਚ ਕਰੇਗਾ ਅਤੇ ਹਸਪਤਾਲ ਨੂੰ ਫੈਸਲਾ ਦੱਸ ਦੇਵੇਗਾ। ਟੀਪੀਏ ਹੋਰ ਦਸਤਾਵੇਜ਼ਾਂ ਲਈ, ਜੇਕਰ ਲੋੜੀਂਦੇ ਹੋਣ, ਨਕਦਰਹਿਤ ਬੇਨਤੀ ਜਾਂ ਕਾਲ ਕਰ ਸਕਦਾ ਹੈ।
 • ਚਰਣ 6: ਟੀਪੀਏ ਦੁਆਰਾ ਨਕਦਰਹਿਤ ਦਾਅਵੇ ਦੀ ਮਨਜ਼ੂਰੀ ਤੋਂ ਬਾਅਦ, ਹਸਪਤਾਲ ਬਿਲ ਸਿੱਧੇ ਤੌਰ 'ਤੇ (ਪਾਲਿਸੀ ਸੀਮਾਵਾਂ ਦੇ ਅਧੀਨ) ਲਏ ਜਾਣਗੇ। ਅਣ-ਪ੍ਰਭਾਸ਼ਿਤ ਰਕਮਾਂ ਜਿਵੇਂ ਕਿ ਟੈਲੀਫੋਨ ਖਰਚੇ, ਭੋਜਨ, ਹਾਜ਼ਰਾਨ ਖਰਚੇ ਆਦਿ ਤੁਹਾਡੇ ਤੋਂ ਲਏ ਜਾਣਗੇ
 • ਚਰਣ 7: ਜੇਕਰ ਟੀਪੀਏ ਦੁਆਰਾ ਨਕਦਰਹਿਤ ਦਾਅਵਾ ਮਨਜ਼ੂਰ ਨਹੀਂ ਕੀਤਾ ਜਾਂਦਾ, ਤਾਂ ਕਿਰਪਾ ਕਰਕੇ ਹਸਪਤਾਲ ਨੂੰ ਬਿਲ ਦਿਓ ਅਤੇ ਅਦਾਇਗੀ ਲਈ ਅਪਲਾਈ ਕਰੋ। ਦਾਅਵੇ ਦੀ ਕਾਰਵਾਈ ਪਾਲਿਸੀ ਸ਼ਰਤਾਂ ਅਤੇ ਨਿਯਮਾਂ ਅਨੁਸਾਰ ਕੀਤੀ ਜਾਵੇਗੀ।

ਸਾਡਾ ਟੀਪੀਏ ਦੁਆਰਾ ਨਕਦਰਹਿਤ ਫੈਸਲਾ ਮਨਜ਼ੂਰ ਕਰਨ ਦਾ ਲਗਭਗ ਸਮਾਂ ਸਾਰੇ ਦਸਤਾਵੇਜ਼ਾਂ ਦੀ ਰਸੀਦ ਤੋਂ ਬਾਅਦ 24 ਘੰਟੇ ਹੈ।

ਦਾਅਵੇ ਦੀ ਅਦਾਇਗੀ ਲਈ ਕਾਰਵਾਈ

ਜੇਕਰ ਤੁਸੀਂ ਨੈੱਟਵਰਕ ਹਸਪਤਾਲ ਵਿੱਚ ਨਕਦਰਹਿਤ ਸਹੂਲਤ ਦਾ ਲਾਭ ਨਹੀਂ ਲੈਂਦੇ ਜਾਂ ਤੁਸੀਂ ਅਜਿਹੇ ਹਸਪਤਾਲ ਤੋਂ ਇਲਾਜ ਕਰਵਾਇਆ ਹੈ ਜੋ ਨੈੱਟਵਰਕ ਦੀ ਸੂਚੀ ਵਿੱਚ ਨਹੀਂ ਆਉਂਦਾ ਤਾਂ ਤੁਸੀਂ ਅਦਾਇਗੀ ਲਈ ਅਸਲ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹੋ।

 • ਚਰਣ 1: ਭਰਤੀ ਹੋਣ 'ਤੇ ਤੁਰੰਤ ਇਫਕੋ ਟੋਕੀਓ ਨੂੰ ਟੋਲ ਫ੍ਰੀ ਨੰਬਰ - 1800 103 5499 ਰਾਹੀਂ ਸੂਚਿਤ ਕਰੋ ਛੁੱਟੀ ਮਿਲਣ ਤੋਂ 7 ਦਿਨਾਂ ਤੋਂ ਦੇਰੀ ਨਾ ਹੋਵੇ। ਕਿਰਪਾ ਕਰਕੇ ਦਾਅਵੇ ਦੀ ਸੂਚਨਾ ਦਿੰਦੇ ਹੋਏ ਆਪਣਾ ਪਾਲਿਸੀ ਸਰਟੀਫਿਕੇਟ ਨੰਬਰ ਦੱਸੋ।
 • ਚਰਣ 2: ਇਲਾਜ ਕਰਵਾਓ ਅਤੇ ਹਸਪਤਾਲ ਨੂੰ ਬਿਲ ਅਦਾ ਕਰੋ ਅਤੇ ਫਿਰ ਅਦਾਇਗੀ ਲਈ ਦਾਅਵਾ ਦਰਜ਼ ਕਰੋ।
 • ਚਰਣ 3: ਸਾਡੀ ਵੈੱਬਸਾਈਟ ਤੋਂ ਉਚਿਤ ਦਾਅਵਾ ਫਾਰਮ ਡਾਊਨਲੋਡ ਕਰੋ (ਜਾਂ) ਸਾਡੇ ਕਿਸੇ ਵੀ ਇੱਕ ਕਾਲ ਸੈਂਟਰ ਲਈ ਬੇਨਤੀ ਕਰੋ।

ਦਾਅਵਾ ਦਸਤਾਵੇਜ਼ ਸਥਾਨਕ ਇਫਕੋ ਟੋਕੀਓ ਦਫਤਰ ਦੇ ਪਤੇ 'ਤੇ ਵੀ ਜਮ੍ਹਾਂ ਕੀਤੇ ਜਾ ਸਕਦੇ ਹਨ ਜੋ ਸਾਡੇ ਟੋਲ ਨੰਬਰ 1800 543 5499 ਤੋਂ ਮਿਲ ਸਕਦਾ ਹੈ।

ਜੇਕਰ ਤੁਹਾਨੂੰ ਦਾਅਵਾ ਕਿਰਿਆ 'ਤੇ ਕਿਸੇ ਦਿਸ਼ਾ-ਨਿਰਦੇਸ਼ ਦੀ ਲੋੜ ਹੈ, ਤਾਂ ਤੁਸੀਂ ਸਾਡੇ ਟੋਲ ਨੰਬਰ 1800 543 5499 ਰਾਹੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ।

ਦਸਤਾਵੇਜ਼ ਜਾਂਚ-ਸੂਚੀ

ਦਾਅਵੇ ਦੀ ਅਦਾਇਗੀ ਦੇ ਮਾਮਲੇ ਵਿੱਚ ਜਮ੍ਹਾਂ ਕੀਤੇ ਜਾਣ ਵਾਲੇ ਦਸਤਾਵੇਜ਼ - ਡਾਕਟਰ ਦੇ ਸਰਟੀਫਿਕੇਟ ਦੇ ਨਾਲ ਦਾਅਵਾ ਫਾਰਮ ਵਿਧੀਬਧ ਦਸਤਖਤ ਕੀਤੇ ਹੋਣ 

 • ਛੁੱਟੀ ਮਿਲ ਦਾ ਸਾਰ
 • ਬਿਲ
 • ਦਵਾਈ ਦੀਆਂ ਪਰਚੀਆਂ
 • ਅਗਾਉਂ ਅਤੇ ਅੰਤਿਮ ਰਸੀਦਾਂ
 • ਤਸਖੀਸ ਜਾਂਚ ਰਿਪੋਰਟਾਂ, ਐਕਸ-ਰੇ, ਸਕੈਨ ਅਤੇ ਈਸੀਜੀ ਅਤੇ ਹੋਰ ਫਿਲਮਾਂ

ਜੇਕਰ ਲੋੜ ਪੈਂਦੀ ਹੈ ਤਾਂ ਦਾਅਵਾ ਕਾਰਵਾਈ ਟੀਮ ਉਪਰੋਕਤ ਦੱਸੀ ਸੂਚੀ ਤੋਂ ਬਿਨਾਂ ਹੋਰ ਦਸਤਾਵੇਜ਼ਾਂ ਦੀ ਮੰਗ ਕਰੇਗੀ।

ਕਿਰਪਾ ਕਰਕੇ ਨੋਟ ਕਰੋ:

 • ਦਾਅਵਿਆਂ ਦੀ ਕਾਰਵਾਈ ਲੋੜੀਂਦੇ ਸਾਰੇ ਦਸਤਾਵੇਜ਼ਾਂ ਦੀਆਂ ਰਸੀਦਾਂ 'ਤੇ ਕੀਤੀ ਜਾਵੇਗੀ ਅਤੇ ਹੋਰ ਦਸਤਾਵੇਜ਼/ਜਾਣਕਾਰੀ ਜੇਕਰ ਲੋੜੀਂਦੇ ਹੁੰਦੇ ਹਨ ਤਾਂ ਦਾਅਵੇ ਦੀ ਜਾਂਚ ਦੇ ਬਾਅਦ ਮੰਗੇ ਜਾਣਗੇ
 • ਜੇਕਰ ਦਾਅਵਾ ਸਵੀਕਾਰਯੋਗ ਹੁੰਦਾ ਹੈ ਤਾਂ ਤੁਹਾਨੂੰ ਚੈੱਕ ਭੇਜ ਦਿੱਤਾ ਜਾਵੇਗਾ। ਜੇਕਰ ਨਹੀਂ, ਤਾਂ ਤੁਹਾਨੂੰ ਨਾਮੁਮਕਿਨ ਪੱਤਰ ਭੇਜ ਦਿੱਤਾ ਜਾਵੇਗਾ
 • ਅਦਾਇਗੀ ਦਾਅਵੇ ਦਾ ਸਮਾਂ ਸਾਰੇ ਦਸਤਾਵੇਜ਼ਾਂ ਦੀਆਂ ਰਸੀਦਾਂ ਦੀ ਮਿਤੀ ਤੋਂ 20 ਦਿਨ ਹੁੰਦਾ ਹੈ

ਦਾਅਵੇ ਦਾ ਭੁਗਤਾਨ

 • ਇਸ ਪਾਲਿਸੀ ਦੇ ਅਧੀਨ ਸਾਰੇ ਦਾਅਵੇ ਭਾਰਤੀ ਮੁਦਰਾ ਵਿੱਚ ਅਦਾ ਕੀਤੇ ਜਾਣਗੇ। ਇਸ ਬੀਮੇ ਦੇ ਮਕਸਦ ਲਈ ਸਾਰੇ ਡਾਕਟਰੀ ਇਲਾਜ ਸਿਰਫ ਭਾਰਤ ਵਿਚ ਹੀ ਲਏ ਜਾਣਗੇ।
 • ਇਫਕੋ ਟੋਕੀਓ,ਆਈਆਰਡੀਏ ਦੇ ਨਿਯਮਾਂ ਅਨੁਸਾਰ ਪ੍ਰਦਾਨ ਕੀਤੀਆਂ ਗਈਆਂ ਪਾਲਿਸੀਆਂ ਤੋਂ ਬਿਨਾਂ ਕਿਸੇ ਹੋਰ ਵਿਆਜ਼/ਜੁਰਮਾਨੇ ਦੀ ਅਦਾਇਗੀ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
 • ਜੇਕਰ ਦਾਅਵਾ ਮਨਜੂਰ ਹੁੰਦਾ ਹੈ ਅਤੇ ਭੁਗਤਾਨ ਦੇ ਸਮੇਂ ਦਾਅਵੇਦਾਰ ਜਿਉਂਦਾ ਨਹੀਂ ਹੈ ਤਾਂ ਭੁਗਤਾਨ ਦਾਅਵੇਦਾਰ ਦੇ ਕਾਨੂੰਨੀ ਵਾਰਸ ਨੂੰ ਕੀਤਾ ਜਾਵੇਗਾ।

Download Motor Policy

Feedback