ਕੀ ਮੇਰਾ ਦਾਅਵਾ ਰੱਦ ਹੋ ਸਕਦਾ ਹੈ?

PrintPrintEmail this PageEmail this Page

ਕੁਝ ਖਾਸ ਹਾਲਾਤਾਂ ਵਿੱਚ ਬੀਮਾ ਕੰਪਨੀ ਦੁਆਰਾ ਕੋਈ ਵੀ ਦਾਅਵਾ ਖ਼ਾਰਜ ਕੀਤਾ ਜਾ ਸਕਦਾ ਹੈ। ਦਾਅਵੇ ਦੇ ਖ਼ਾਰਜ ਹੋਣ ਦੇ ਕੁਝ ਆਮ ਕਾਰਨ ਇਹ ਹਨ:

  • ਪਾਲਿਸੀ ਦੀ ਮਿਆਦ ਖਤਮ ਹੋ ਗਈ ਹੈ, ਜਾਂ ਪਾਲਿਸੀ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਂ ਪ੍ਰੀਮੀਅਮ ਚੈੱਕ ਦੀ ਬੇਪਤੀ ਕੀਤੀ ਗਈ ਹੈ ਜਿਸ ਨਾਲ ਪਾਲਿਸੀ ਨੂੰ ਅਯੋਗ ਬਣਾ ਦਿੱਤਾ ਗਿਆ ਹੈ।
  • ਇਹ ਵੀ ਹੋ ਸਕਦਾ ਹੈ ਕਿ ਦੁਰਘਟਨਾ ਜਾਂ ਨੁਕਸਾਨ ਦੀ ਤਾਰੀਖ ਪਾਲਿਸੀ ਦੀ ਅਵਧੀ ਤੋਂ ਬਾਹਰ ਹੋਵੇ ਜਾਂ
  • ਦੁਰਘਟਨਾ ਸਮੇਂ ਵਾਹਨ ਚਲਾਉਣ ਵਾਲੇ ਡ੍ਰਾਈਵਰ ਕੋਲ ਸਹੀ ਲਾਈਸੈਂਸ ਨਹੀਂ ਸੀ ਜਾਂ ਉਹ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਵਿੱਚ ਸੀ।
  • ਅਜਿਹੀਆਂ ਸਥਿਤੀਆਂ ਵੀ ਹੁੰਦੀਆਂ ਹਨ ਜਿੱਥੇ ਵਾਹਨ ਦੀ ਮਾਲਕੀ ਬਦਲ ਗਈ ਹੈ ਪਰ ਬੀਮਾ ਕੰਪਨੀ ਨੂੰ ਅਜਿਹੇ ਬਦਲਾਵ ਦੇ 14 ਦਿਨਾਂ ਦੇ ਅੰਦਰ ਸੂਚਿਤ ਨਹੀਂ ਕੀਤਾ ਗਿਆ ਹੈ ਜਾਂ ਦਾਅਵਾ ਪਾਲਿਸੀ ਸ਼ੁਰੂ ਹੋਣ ਤੋਂ ਪਹਿਲਾਂ ਦੇ ਨੁਕਸਾਨ ਲਈ ਕੀਤਾ ਗਿਆ ਸੀ।
  • ਕੁਝ ਹੋਰ ਕਰਨ ਇਹ ਹੋ ਸਕਦੇ ਹਨ ਕਿ ਨੁਕਸਾਨ ਦੇ ਹਾਲਤ ਦੁਰਘਟਨਾ ਦੇ ਕਰਨ ਨਾਲ ਮੇਲ ਨਹੀਂ ਖਾਂਦੇ ਜਾਂ ਵਾਹਨ ਨੂੰ ਨਿੱਜੀ ਅਤੇ ਸਮਾਜਿਕ ਉਦੇਸ਼ ਤੋਂ ਬਿਨਾ ਕਿਸੇ ਹੋਰ ਕੰਮ ਲਈ ਚਲਾਇਆ ਜਾ ਰਿਹਾ ਸੀ।

Download Motor Policy

Feedback