ਆਮ ਪੁੱਛੇ ਜਾਂਦੇ ਸਵਾਲ

ਹਾਂ। ਤੁਹਾਨੂੰ ਬੀਮਾ ਲੈਣ ਦੀ ਲੋੜ ਹੈ। ਭਾਵੇਂ ਤੁਸੀਂ ਜਵਾਨ, ਸਿਹਤਮੰਦ ਹੋਂ ਅਤੇ ਸਾਲ ਵਿੱਚ ਕਦੇ ਹੀ ਡਾਕਟਰ ਕੋਲ ਜਾਂਦੇ ਹੋ, ਤੁਸੀਂ ਅਚਾਨਕ ਵਾਪਰਨ ਵਾਲੀ ਘਟਨਾ ਜਿਵੇਂ ਕੋਈ ਹਾਦਸਾ ਜਾਂ ਐਮਰਜੈਂਸੀ ਪ੍ਰਤੀ ਤੁਹਾਨੂੰ ਕਵਰੇਜ ਦੀ ਲੋੜ ਹੈ। ਤੁਹਾਡੇ ਸਿਹਤ ਬੀਮੇ ਵਿੱਚ (ਜੋ ਪਾਲਿਸੀ ਤੁਸੀਂ ਲਈ ਹੈ) ਮਹਿੰਗੀਆਂ ਚੀਜਾਂ ਨਹੀਂ ਆਉਂਦੀਆਂ ਜਿਵੇ ਡਾਕਟਰ ਨੂੰ ਦਿੱਖਾਉਣਾ, ਪਾਲਸੀ ਦਾ ਮੁੱਖ ਕਾਰਨ ਲੰਬੇ ਇਲਾਜ ਜਾਂ ਬਿਮਾਰੀ 'ਤੇ ਆਉਣ ਵਾਲਾ ਖਰਚਾ। ਕੋਈ ਨਹੀਂ ਜਾਣਦਾ ਕੀ ਕਦੋਂ ਕਿਸੇ ਨੂੰ ਵੀ ਡਾਕਟਰ ਕੋਲ ਜਾਣ ਦੀ ਲੋੜ ਪੈ ਜਾਵੇ।

ਜਰੂਰਤ ਪੈਣ 'ਤੇ ਪੈਸੇ ਇੱਕਠੇ ਕਰਨ ਨਾਲੋਂ ਸਿਹਤ ਬੀਮਾ ਖਰੀਦਣਾ ਚਾਹੀਦਾ ਹੈ। ਨਹੀਂ। ਜੀਵਨ ਬੀਮਾ ਤੁਹਾਡੇ ਪਰਿਵਾਰ (ਤੁਹਾਡੇ 'ਤੇ ਨਿਰਭਰ) ਦੀ ਵਿੱਤੀ ਨੁਕਸਾਨ ਤੋਂ ਰੱਖਿਆ ਕਰਦਾ ਹੈ ਜੋ ਤੁਹਾਨੂੰ ਤੁਹਾਡੀ ਮੌਤ/ਕੁਝ ਵੀ ਹੋ ਜਾਣ ਦੇ ਮੌਕੇ ਪੈਦਾ ਹੋ ਸਕਦਾ ਹੈ। ਭੁਗਤਾਨ ਕੇਵਲ ਬੀਮਾਯੁਕਤ ਵਿਅਕਤੀ ਦੀ ਮੌਤ ਦੇ ਬਾਅਦ ਹੀ ਜਾਂ ਪਾਲਿਸੀ ਦੀ ਮਿਆਦ ਪੁੱਗਣ ਦੇ ਬਾਅਦ ਹੀ ਕੀਤਾ ਜਾਂਦਾ ਹੈ। ਸਿਹਤ ਬੀਮਾ ਤੁਹਾਡੀ ਮਾੜੀ ਸਿਹਤ/ਬਿਮਾਰੀ ਦੇ ਦੌਰਾਨ ਤੁਹਾਡੇ ਦੁਆਰਾ ਖਰਚੇ ਜਾ ਸਕਣ ਵਾਲੇ ਪੈਸਿਆਂ (ਇਲਾਜ, ਤਸਖੀਸ ਆਦਿ ਲਈ) ਨੂੰ ਕਵਰ ਕਰਕੇ ਤੁਹਾਡੀ ਰੱਖਿਆ ਕਰਦਾ ਹੈ। ਜੇਕਰ ਤੁਹਾਨੂੰ ਕੋਈ ਬਿਮਾਰੀ ਹੁੰਦੀ ਹੈ ਜਾਂ ਤੁਹਾਡੇ ਸੱਟ ਲੱਗਦੀ ਹੈ। ਤਾਂ ਮਿਆਦ ਪੁੱਗਣ 'ਤੇ ਕੋਈ ਭੁਗਤਾਨ ਨਹੀਂ। ਸਿਹਤ ਬੀਮਾ ਨੂੰ ਵੀ ਸਾਲਾਨਾ ਨਵੀਨੀਕਰਨ ਕਰਨ ਦੀ ਲੋੜ ਹੁੰਦੀ ਹੈ।

ਤੁਹਾਨੂੰ ਜੋਰ ਪਾ ਕੇ ਇਹ ਗੱਲ ਕਹੀ ਜਾਂਦੀ ਹੈ, ਕਿ ਤੁਸੀਂ ਆਪਣਾ ਬੀਮਾ ਆਪ ਕਰਵਾਓ ਕਿਉਂ ਕਿ ਇਸ ਦੇ ਕਈ ਕਾਰਣ ਹਨ। ਪਹਿਲਾ, ਜੇ ਤੁਸੀਂ ਨੌਕਰੀ ਛੱਡ ਦਿੰਦੇ ਹੋਂ, ਤਾਂ ਤੁਹਾਡਾ ਬੀਮਾ ਤੁਹਾਡਾ ਮਲਿਕ ਬੰਦ ਕਰਵਾ ਦੇਵੇਗਾ। ਤੁਹਾਡੀ ਕਿਸੇ ਵੀ ਹਾਲਤ ਵਿੱਚ ਨੌਕਰੀਆਂ ਵਿੱਚ ਤਬਦੀਲੀ ਸਮੇਂ ਪੋਲ ਖੁੱਲ ਸਕਦੀ ਹੈ ਕਿ ਤੁਸੀਂ ਆਪਣੀ ਸਿਹਤ 'ਤੇ ਕਿਨ੍ਹਾਂ ਖਰਚਾ ਕਰ ਚੁੱਕੇ ਹੋ। ਦੂਜਾ, ਤੁਹਾਡਾ ਸਿਹਤ ਦਾ ਰਿਕਾਰਡ ਜੋ ਤੁਸੀਂ ਪੁਰਾਣੀ ਕੰਪਨੀ ਵਿੱਚ ਬਣਾਇਆ ਹੈ, ਉਹੋ ਨਵੀਂ ਕੰਪਨੀ ਵਿੱਚ ਨਹੀ ਦਿੱਤਾ ਜਾਵੇਗਾ। ਕਿਸੇ ਰੋਗ 'ਤੇ ਪਹਿਲਾਂ ਪੈਸੇ ਲੈਣਾ ਦਿੱਕਤ ਹੈ। ਜਿਆਦਾਤਰ ਬੀਮੇ ਵਿੱਚ ਪਹਿਲਾਂ ਮੌਜੂਦ ਬਿਮਾਰੀ ਲਈ ਪੰਜ ਸਾਲ ਤੋਂ ਪਹਿਲਾਂ ਪੈਸੇ ਨਹੀਂ ਮਿਲਦੇ। ਇਸ ਕਰਕੇ ਇਨ੍ਹਾਂ ਤਕਲੀਫਾ ਤੋਂ ਬਚਾਵ ਲਈ ਤੁਸੀਂ ਆਪਣੀ ਸਿਹਤ ਬੀਮਾ ਆਪ ਹੀ ਕਰਾਓ।

ਨਹੀਂ। ਜਣੇਪਾ/ਗਰਭਵਤੀ ਨਾਲ ਲਗਦੇ ਖਰਚੇ ਸਿਹਤ ਬੀਮਾ ਦੇ ਅੰਦਰ ਨਹੀਂ ਆਉਣਗੇ। ਕਈ ਵਾਰ, ਮਲਿਕ ਜਣੇਪੇ ਨਾਲ ਲਗਦੇ ਖਰਚੇ ਸਮੂਹ ਬੀਮੇ ਦੇ ਅੰਦਰ ਦਿੰਦੇ ਹਨ।

ਹਾਂ, ਇਨਕਮ ਟੈਕਸ ਐਕਟ 1961 ਦੇ ਅੰਦਰ ਸੈਕਸ਼ਨ 80D ਦੇ ਵਿੱਚ ਇਹ ਸਹੂਲਤ ਹੈ। ਹਰ ਟੈਕਸ ਭਰਨ ਵਾਲੇ ਨੂੰ ਸਿਹਤ ਬੀਮੇ ਦੇ ਅੰਦਰ 15,000 ਦੀ ਛੂਟ ਮਿਲੇਗੀ। ਵੱਡੀ ਉਮਰ ਦੇ ਨਾਗਰੀਕਾਂ ਲਈ ਇਹ ਰਕਮ 20,000 ਹੋਵੇਗੀ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕੀ ਤੁਸੀਂ ਪ੍ਰੀਮੀਅਮ ਦੀ ਰਸੀਦ ਅਤੇ ਦਸਤਾਵੇਜ ਨਾਲ ਦਿੱਖਾਉਣੇ ਹਨ (ਸੈਕਸ਼ਨ 80D ਦੇ ਗੁਣ ਸੈਕਸ਼ਨ 80c ਦੇ 1, 00,000 ਨਾਲੋ ਵੱਖ ਹਨ)।

45 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਇਹ ਮੈਡੀਕਲ ਜਾਂਚ ਦੀ ਲੋੜ ਹੈ। ਬੀਮੇ ਦਾ ਨਵੀਨੀਕਰਨ ਕਰਨ ਲਈ ਮੈਡੀਕਲ ਜਾਂਚ ਦੀ ਲੋੜ ਨਹੀਂ ਹੁੰਦੀ।

ਸਿਹਤ ਬੀਮਾ ਆਮ ਤੌਰ 'ਤੇ 1 ਸਾਲ ਲਈ ਹੁੰਦਾ ਹੈ। ਕਈ ਵਾਰ, ਕੁੱਝ ਕੰਪਨੀਆਂ ਆਪਣੇ ਬੀਮੇ ਦੀ ਮਿਆਦ ਦੋ ਸਾਲ ਵੀ ਕਰ ਦਿੰਦੀਆਂ ਹਨ। ਬੀਮੇ ਦੇ ਅੰਤ 'ਤੇ ਬੀਮੇ ਦਾ ਨਵੀਨੀਕਰਨ ਕਰਵਾਉਣਾ ਹੁੰਦਾ ਹੈ।

ਜਿੰਨੀ ਜਿਆਦਾ ਰਕਮ 'ਤੇ ਦਾਅਵਾ ਕੀਤਾ ਗਿਆ ਹੈ, ਓਨੀ ਰਕਮ ਬੀਮੇ ਤੋਂ ਮਿਲੇਗੀ। ਇਸਨੂੰ "ਸਮ ਇੰਸ਼ਇਓਰਡ" ਅਤੇ "ਸਮ ਅਸਿਓਰਡ" ਵੀ ਕਹਿੰਦੇ ਹਨ। ਬੀਮੇ ਦੀ ਕਿਸ਼ਤ ਤੁਹਾਡੀ ਤਹਿ ਕੀਤੀ ਰਕਮ ਦੇ ਅਨੁਸਾਰ ਹੋਵੇਗੀ।

ਹਾਂ, ਤੁਸੀਂ ਆਪਣੇ ਪੂਰੇ ਪਰਿਵਾਰ ਨੂੰ ਇੱਕ ਪਾਲਿਸੀ ਵਿੱਚ ਲੈ ਸਕਦੇ ਹੋ। ਤੁਹਾਡਾ ਸਿਹਤ ਬੀਮਾ ਪੂਰੇ ਭਾਰਤ ਵਿੱਚ ਮੰਜੂਰ ਹੋਵੇਗਾ। ਤੁਹਾਡੇ ਅਤੇ ਜਿੱਥੇ ਤੁਹਾਡੇ ਘਰ ਦੇ ਰਹਿੰਦੇ ਹਨ ਉੱਥੇ ਘਰ ਦੇ ਨੇੜੇ ਕੋਈ ਨੈੱਟਵਰਕ ਹਸਪਤਾਲ ਹੈ। ਤੁਸੀਂ ਇਹ ਵੀ ਦੇਖੋ ਕਿ ਤੁਹਾਡੀ ਬੀਮਾ ਕੰਪਨੀ ਦਾ ਕੋਈ ਨੈੱਟਵਰਕ ਹਸਪਤਾਲ ਤੁਹਾਡੇ ਘਰ ਅਤੇ ਜਿੱਥੇ ਤੁਹਾਡੇ ਘਰ ਦੇ ਰਹਿੰਦੇ ਹਨ ਉਸਦੇ ਨੇੜੇ ਹੈ। ਨੈੱਟਵਰਕ ਹਸਪਤਾਲ ਦਾ ਮਤਲਬ ਜੋ (ਤੀਜੀ ਧਿਰ ਦਾ ਪ੍ਰਬੰਧਕ) ਬੀਮਾ ਕੰਪਨੀ ਨਾਲ ਜੁੜੇ ਹੁੰਦੇ ਹਨ ਅਤੇ ਉੱਥੇ ਪੈਸੇ ਤੋਂ ਬਿਨ੍ਹਾਂ ਜਾਂਚ ਕੀਤੀ ਜਾਂਦੀ ਹੈ।

ਪਰ ਜੇ ਕੋਈ ਨੈੱਟਵਰਕ ਹਸਪਤਾਲ ਤੁਹਾਡੇ ਨੇੜੇ ਨਹੀਂ ਹੈ, ਤਾਂ ਤੁਸੀਂ ਹੋਣ ਵਾਲੇ ਖਰਚੇ ਲਈ ਕੰਪਨੀ ਨਾਲ ਸਮੱਝੋਤਾ ਕਰ ਸਕਦੇ ਹੋ।

ਨਹੀਂ, ਨੇਚਰਪੈਥੀ ਅਤੇ ਹੋਮੋਪੈਥੀ ਇਸ ਸਿਹਤ ਬੀਮਾ ਦੇ ਅੰਦਰ ਨਹੀਂ ਆਉਂਦੇ ਹਨ। ਇਹ ਬੀਮਾ ਸਿਰਫ਼ ਅਏਲੋਪੈਥੀ ਲਈ ਹੈ, ਜੋ ਇੱਕ ਮਾਨਤਾ ਪ੍ਰਾਪਤ ਹਸਪਤਾਲ ਜਾਂ ਨਰਸਿੰਗ ਹੋਮ ਲਈ ਹੀ ਹੈ।

ਹਾਂ, ਪਰ ਜੇ ਮਰੀਜ ਇੱਕ ਰਾਤ ਹਸਪਤਾਲ ਵਿੱਚ ਗੁਜਾਰਦਾ ਹੈ ਤਾਂ ਸਿਹਤ ਬੀਮਾ ਵਿੱਚ ਏਕਸ- ਰੇ, ਐਮ ਆਰ ਆਈ ਜਾਂ ਅਲਟਰਾ ਸਾਊਂਡ, ਖੂਨ ਟੈਸਟ ਆਦਿ ਸਭ ਸ਼ਾਮਲ ਹਨ। ਕੋਈ ਵੀ ਤਸਖੀਸੀ ਜਾਂਚ ਜੋ ਓਪੀਡੀ ਵਿੱਚ ਦੱਸੇ ਜਾਂਦੇ ਹਨ ਉਹ ਇਸ ਵਿੱਚ ਸ਼ਾਮਲ ਨਹੀਂ ਹਨ।

ਤੀਜੀ ਧਿਰ ਦਾ ਪ੍ਰਬੰਧਕ (ਇਸ ਨੂੰ ਟੀਪੀਏ ਕਹਿੰਦੇ ਹਨ) ਇਹ ਆਈਆਰਡੀਏ (ਬੀਮਾ ਰੇਗੂਲੇਟ੍ਰੀ ਅਤੇ ਵਿਕਾਸ ਅਥਾਰਟੀ) ਕਿਸੇ ਵਿਸ਼ੇਸ਼ ਸਿਹਤ ਵਿਭਾਗ ਦੀ ਮਨਜੂਰੀ ਦਿੰਦੇ ਹਨ। ਟੀਪੀਏ ਸਾਨੂੰ ਅਜਿਹੇ ਬੀਮਾ ਕੰਪਨੀਆਂ ਬਾਰੇ ਦਸਦੇ ਹਨ ਜੋ ਸਾਨੂੰ ਬਿਨ੍ਹਾਂ ਪੈਸੇ ਦੇ ਇਲਾਜ ਵਾਲੇ ਹਸਪਤਾਲ ਦਿੰਦੇ ਹਨ।

ਆਮ ਹਸਪਟਲ ਵਿੱਚ ਇਲਾਜ ਤੋਂ ਬਾਅਦ ਬਿੱਲ ਦਾ ਭੁਗਤਾਨ ਕਰਨਾ ਹੁੰਦਾ ਹੈ। ਬਿਨ੍ਹਾਂ ਪੈਸੇ ਦੇ ਹਸਪਤਾਲ ਦਾ ਮਤਲਬ ਮਰੀਜ ਨੂੰ ਇਲਾਜ ਤੋਂ ਬਾਅਦ ਛੁੱਟੀ ਵੇਲੇ ਕੋਈ ਪੈਸੇ ਦੇਣ ਦੀ ਲੋੜ ਨਹੀਂ। ਇਹ ਸਾਰਾ ਕੰਮ ਤੀਜੀ ਧਿਰ ਦੇ ਪ੍ਰਬੰਧਕ ਦਾ ਹੈ, ਉਹੋ ਬੀਮਾ ਲੈਣ ਵਾਲੇ ਦੀ ਥਾਂ 'ਤੇ ਆਪ ਬਿੱਲ ਦਾ ਭੁਗਤਾਨ ਕਰੇਗਾ। ਇਹ ਤੁਹਾਡੀ ਸਹੂਲਤ ਲਈ ਹੈ।

ਜਦਕਿ, ਮਰੀਜ ਨੂੰ ਹਸਪਤਾਲ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਟੀਪੀਏ ਤੋਂ ਇੱਕ ਮਨਜ਼ੂਰੀ ਚਾਹੀਦੀ ਹੋਵੇਗੀ। ਐਮਰਜੈਂਸੀ ਦੇ ਹਾਲਤ ਵਿੱਚ ਤੁਸੀਂ ਇਹ ਮਨਜ਼ੂਰੀ ਦਾਖਲ ਹੋਣ ਤੋਂ ਬਾਅਦ ਦਵਾ ਸਕਦੇ ਹੋ। ਪਰ ਇਸ ਗੱਲ ਦਾ ਪੂਰਾ ਧਿਆਨ ਦਿੱਤਾ ਜਾਵੇ ਕੀ ਇਹ ਸੁਵਿਧਾ ਸਿਰਫ਼ ਨੈੱਟਵਰਕ ਹਸਪਤਾਲ 'ਤੇ ਹੀ ਹੈ।

ਹਾਂ, ਤੁਸੀਂ ਇੱਕ ਤੋਂ ਵੱਧ ਸਿਹਤ ਬੀਮਾ ਲੈ ਸਕਦੇ ਹੋ। ਦਾਅਵਾ ਸਮੇਂ, ਹਰ ਕੰਪਨੀ ਨੂੰ ਨੁਕਸਾਨ ਦਾ ਕਰਯੋਗ ਅਨੁਪਾਤ ਦੇਣਾ ਹੋਵੇਗਾ। ਉਦਾਹਰਨ ਦੇ ਤੌਰ 'ਤੇ, ਗਾਹਕ ਕੋਲ ਬੀਮਾ ਕੰਪਨੀ A ਵਲੋਂ ਇੱਕ ਸਿਹਤ ਬੀਮਾ ਤਾਂ ਇੱਕ ਲੱਖ ਦੀ ਰਕਮ ਦਾ ਹੈ, ਅਤੇ ਬੀਮਾ ਕੰਪਨੀ B ਕੋਲੋਂ ਵੀ ਇੱਕ ਲੱਖ ਦੀ ਕੀਮਤ ਦਾ ਹੈ। ਬੀਮੇ ਦੀ ਰਕਮ ਨੂੰ ਦੇਣ ਸਮੇਂ ਤੁਸੀਂ 1.5 ਲੱਖ ਦੇਣਾ ਹੈ, ਤਾਂ ਤੁਸੀਂ ਰਕਮ ਨੂੰ 50:50 ਦੇ ਅਨੁਪਾਤ ਵਿੱਚ ਦੇ ਸਕਦੇ ਹੋ।

ਜਦੋਂ ਤੁਸੀਂ ਕੋਈ ਬੀਮਾ ਖਰੀਦਦੇ ਹੋ ਤਾਂ ਤੀਹ ਦਿਨਾਂ ਦਾ ਇੰਤਜਾਰ ਸਮਾਂ ਰੱਖਿਆ ਗਿਆ ਹੈ, ਜਿਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਹਸਪਤਾਲ ਦੇ ਖਰਚੇ ਨਹੀਂ ਦਿੱਤੇ ਜਾਣਗੇ। ਨਾਲ ਹੀ, ਇਹ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਵਾਪਰਨ 'ਤੇ ਵੀ ਲਾਗੂ ਨਹੀਂ ਹੋਵੇਗਾ। ਇਹ ਤੀਹ ਦਿਨਾਂ ਦਾ ਇੰਤਜਾਰ ਸਮਾਂ ਬੀਮੇ ਦਾ ਨਵੀਨੀਕਰਨ ਕਰਾਉਣ ਸਮੇਂ ਨਹੀਂ ਲਾਗੂ ਹੋਵੇਗਾ।

ਬੀਮੇ ਦੀ ਰਕਮ 'ਤੇ ਦਾਅਵਾ ਦਾਇਰ ਕਰਨ ਤੋਂ ਬਾਅਦ, ਬੀਮੇ ਦੀ ਰਕਮ ਘੱਟ ਹੋ ਜਾਵੇਗੀ ਜਿਸ ਉੱਤੇ ਸਮਝੋਤਾ ਕੀਤਾ ਗਿਆ ਹੈ। ਉਦਾਹਰਨ ਦੇ ਤੌਰ 'ਤੇ: ਤੁਸੀਂ ਜਨਵਰੀ ਵਿੱਚ ਬੀਮਾ ਪੰਜ ਲੱਖ ਦੀ ਰਕਮ ਦਾ ਕਰਵਾਇਆ ਹੈ। ਅਪ੍ਰੇਲ ਵਿੱਚ ਤੁਸੀਂ ਦੋ ਲੱਖ 'ਤੇ ਦਾਅਵਾ ਲੈ ਲਿਆ। ਤਾਂ ਤੁਹਾਡੀ ਮਈ ਤੋਂ ਦਿਸੰਬਰ ਤੱਕ ਦੀ ਰਕਮ ਤਿੰਨ ਲੱਖ ਰਹਿ ਜਾਵੇਗੀ।

ਤੁਸੀਂ ਇੱਕ ਸਾਲ ਵਿੱਚ ਤੁਸੀਂ ਕਿੰਨੀ ਵੀ ਰਕਮ 'ਤੇ ਦਾਅਵਾ ਕਰ ਸਕਦੇ ਹੋ। ਜਦਕਿ ਬੀਮੇ ਦੀ ਕੁਲ ਰਕਮ ਪਾਲਿਸੀ ਦੀ ਸਭ ਤੋਂ ਵੱਧ ਰਕਮ ਹੁੰਦੀ ਹੈ।

ਸਿਹਤ ਬੀਮਾ ਲੈਣ ਲਈ ਕਿਸੇ ਵੀ ਦਸਤਾਵੇਜ ਦੀ ਲੋੜ ਨਹੀਂ ਹੈ। ਤੁਹਾਨੂੰ ਇਸ ਲਈ ਪੈਨ ਕਾਰਡ ਜਾਂ ਪਛਾਣ ਪੱਤਰ ਦੀ ਵੀ ਲੋੜ ਨਹੀਂ। ਬਾਕੀ ਬੀਮਾ ਕੰਪਨੀ ਅਤੇ ਟੀਪੀਏ 'ਤੇ ਵੀ ਨਿਰਭਰ ਕਰਦੀ ਹੈ। ਪਰ ਤੁਹਾਨੂੰ ਬੀਮਾ ਦੀ ਰਕਮ ਲੈਣ ਸਮੇਂ ਆਪਣੇ ਪਛਾਣ ਪੱਤਰ ਦੀ ਲੋੜ ਪਵੇਗੀ।

ਹਾਂ, ਜੇ ਤੁਸੀਂ ਭਾਰਤ ਵਿੱਚ ਪੜ੍ਹਾਈ ਕਰ ਰਹੇ ਹੋ ਜਾਂ ਕਿਸੇ ਕੰਪਨੀ ਵਿੱਚ ਨੌਕਰੀ ਕਰ ਰਹੇ ਹੋ ਅਤੇ ਤੁਹਾਡੇ ਕੋਲ ਵੀਜ਼ਾ ਹੈ।

ਪਰ ਜੇ ਤੁਸੀਂ ਭਾਰਤ ਘੁੰਮਣ ਆਏ ਹੋਂ, ਤਾਂ ਇਹ ਤੁਹਾਡੇ ਲਈ ਕੋਈ ਲਾਭ ਵਾਲੀ ਗੱਲ ਨਹੀਂ।

ਭਾਰਤ ਵਲੋਂ ਜਾਰੀ ਕੀਤੇ ਬੀਮੇ ਦੇ ਅੰਦਰ ਮੇਡਿਕਲ ਟੂਰਿਸਮ ਨਹੀਂ ਆਉਂਦਾ।

ਸਿਹਤ ਬੀਮਾ ਦੇ ਤਹਿਤ, ਸਿਹਤ ਬੀਮੇ ਦੀ ਰਕਮ ਲਈ ਉਮਰ ਸੱਭ ਤੋਂ ਵੱਡਾ ਵਿਸ਼ਲੇਸ਼ਣ ਹੈ। ਆਮ ਤੌਰ 'ਤੇ, ਜਵਾਨ ਲੋਕਾਂ ਨੂੰ ਤੰਦਰੁਸਤ ਮੰਨਿਆ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਸਲਾਨਾ ਕਿਸ਼ਤ ਵੀ ਘੱਟ ਹੁੰਦੀ ਹੈ। ਬਜੁਰਗ ਲੋਕਾਂ ਦੇ ਬੀਮੇ ਦੀ ਰਕਮ ਮਹਿੰਗੀ ਹੁੰਦੀ ਹੈ, ਕਿਉਂ ਕਿ ਉਨ੍ਹਾਂ ਨੂੰ ਬਿਮਾਰੀ ਦਾ ਜਿਆਦਾ ਖਤਰਾ ਹੁੰਦਾ ਹੈ।

ਜੇ ਇਹ ਬਿਨ੍ਹਾਂ ਪੈਸੇ ਦਾ ਸਮਝੋਤਾ ਹੈ ਤਾਂ ਇਹ ਸਿੱਧਾ ਨੈੱਟਵਰਕ ਹਸਪਤਾਲ ਨਾਲ ਹੋਵੇਗਾ। ਜੇ ਵਹ ਬਿਨ੍ਹਾਂ ਪੈਸੇ ਦਾ ਸਮਝੋਤਾ ਨਹੀਂ ਹੈ ਤਾਂ, ਇਹ ਜੋ ਬੀਮਾ ਅਧਿਕਾਰੀ ਦਾ ਨਾਮਜ਼ਦ ਘੋਸ਼ਿਤ ਹੈ ਉਸਨੂੰ ਦਿੱਤੀ ਜਾਵੇਗੀ।

ਮੰਨ ਲਵੋ ਕਿ ਕੋਈ ਨਾਮਜ਼ਦ ਵੀ ਨਹੀਂ ਹੈ ਤਾਂ ਉੱਸ ਹਾਲਾਤ ਵਿੱਚ ਬੀਮਾ ਕੰਪਨੀ ਬੀਮੇ ਦੀ ਰਕਮ ਉੱਤੇ ਦਾਅਵਾ ਲਈ ਕੰਨੁਨੀ ਦਸਤਾਵੇਜ ਲਈ ਜ਼ੋਰ ਦੇਵੇਗੀ। ਇਸਦੇ ਉਲਟ, ਬੀਮਾਯੁਕਤ ਵਿਅਕਤੀ ਮ੍ਰਿਤਕ ਵਿਅਕਤੀ ਦੇ ਅਗਲੇ ਕਾਨੂੰਨੀ ਵਾਰਸ ਨੂੰ ਵੰਡ ਲਈ ਅਦਾਲਤ ਵਿੱਚ ਦਾਅਵਾ ਰਕਮ ਜਮ੍ਹਾਂ ਕਰ ਸਕਦਾ ਹੈ।

ਹਾਂ, ਇਹ ਇੱਕ ਹੀ ਹਨ।

ਸਿਹਤ ਬੀਮਾ ਮੈਡਿਕਲ ਖਰਚੇ ਦੇ ਦੀ ਅਦਾਇਗੀ ਲਈ ਹੈ।

ਖਤਰਨਾਕ ਬਿਮਾਰੀ ਦਾ ਬੀਮਾ ਇੱਕ ਲਾਭਕਾਰੀ ਬੀਮਾ ਹੈ। ਲਾਭਕਾਰੀ ਬੀਮੇ ਦੇ ਅੰਦਰ ਬੀਮਾ ਕੰਪਨੀ ਨੂੰ ਬੀਮਾ ਹੋਲਡਰ ਨੂੰ ਮੁਸ਼ਤ ਰਕਮ ਦੀ ਅਦਾਇਗੀ ਕਰਨੀ ਪਵੇਗੀ। ਕਿਸੇ ਖਤਰਨਾਕ ਬਿਮਾਰੀ ਦੇ ਅੰਦਰ ਜਿਵੇਂ ਕਿ ਬੀਮੇ ਦੇ ਵਿੱਚ ਦੱਸਿਆ ਗਿਆ ਹੈ।

ਬੀਮਾ ਕੰਪਨੀ ਨੂੰ ਬੀਮਾ ਹੋਲਡਰ ਨੂੰ ਮੁਸ਼ਤ ਰਕਮ ਦੀ ਅਦਾਇਗੀ ਕਰਨੀ ਪਵੇਗੀ। ਗਾਹਕ ਉਸ ਰਕਮ ਨੂੰ ਆਪਣੇ ਮੈਡਿਕਲ ਇਲਾਜ 'ਤੇ ਖਰਚੇ ਕੀਤੇ ਜਾਂ ਗਾਹਕ ਦੇ ਖੁਦ ਅਖਤਿਆਰ 'ਤੇ ਨਿਰਭਰ ਨਹੀਂ ਹੈ।

ਜਦੋਂ ਤੁਸੀਂ ਬੀਮਾ ਕੰਪਨੀ ਦਾ ਫਾਰਮ ਭਰੋਗੇ ਤਦ ਉਸ ਵਿੱਚ ਆਪਣੀ ਜਿੰਦਗੀ ਵਿੱਚ ਜਿਸ ਵੀ ਬਿਮਾਰੀ ਤੋਂ ਗੁਜਰੇ ਹੋ ਉਸਦੀ ਸਾਰੀ ਜਾਣਕਾਰੀ ਦਵੋਗੇ। ਬੀਮਾ ਲੈਣ ਸਮੇਂ ਤੁਹਾਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਹੋਵੇ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਤਾਂ ਨਹੀਂ ਹੈ, ਜਾਂ ਤੁਹਾਡਾ ਕੋਈ ਇਲਾਜ ਹੋਇਆ ਹੋਵੇ। ਬੀਮਾ ਕੰਪਨੀ ਪਹਿਲਾਂ ਦੀ ਅਤੇ ਨਵੀਂ ਹੋਈ ਬਿਮਾਰੀ ਦਾ ਵੀ ਵੱਖ- ਵੱਖ ਤੌਰ 'ਤੇ ਵਿਸ਼ਲੇਸ਼ਣ ਕਰੇਗੀ।

ਨੋਟ: ਜੇ ਤੁਸੀਂ ਕਿਸੇ ਬਿਮਾਰੀ ਨਾਲ ਜੂਝ ਰਹੇ ਹੋਂ ਤਾਂ ਇਸਦੀ ਜਾਣਕਾਰੀ ਤੁਸੀਂ ਬੀਮਾਂ ਲੈਣ ਤੋਂ ਪਹਿਲਾਂ ਹੀ ਬੀਮਾ ਕੰਪਨੀ ਨੂੰ ਦਵੋ। ਬੀਮਾ ਇੱਕ ਵਿਸ਼ਵਾਸ 'ਤੇ ਖੜ੍ਹੀ ਹੁੰਦੀ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਲਕੋ ਆਉਣ ਵਾਲੇ ਸਮੇਂ ਵਿੱਚ ਸਮੱਸਿਆ ਖੜ੍ਹੀ ਕਰ ਸਕਦਾ ਹੈ।

ਬੀਮਾ ਰੱਦ ਕਰਨ ਦੇ ਹਾਲਤ ਵਿੱਚ ਤੁਹਾਨੂੰ ਬੀਮੇ ਦੀ ਰੱਦ ਹੋਣ ਦੀ ਤਰੀਖ ਤੱਕ ਇੰਤਜਾਰ ਕਰਨਾ ਪਵੇਗਾ। ਅਤੇ ਨਾਲ ਹੀ, ਤੁਹਾਡੀ ਰਕਮ ਤੁਹਾਨੂੰ ਥੋੜੇ ਸਮੇਂ ਵਿੱਚ ਵਾਪਸ ਦੇ ਦਿੱਤੀ ਜਾਵੇਗੀ। ਤੁਹਾਨੂੰ ਇਸ ਸਾਰੀ ਜਾਣਕਾਰੀ ਬੀਮੇ ਦੇ ਦਸਤਾਵੇਜ 'ਤੇ ਮਿੱਲ ਜਾਵੇਗੀ।

ਭਾਰਤ ਵਿੱਚ ਯਾਤਰਾ ਬੀਮਾ ਵਿੱਚ ਸਿਹਤ ਨਾਲ ਲਗਦੇ ਖਰਚੇ ਦੇ ਨਾਲ ਯਾਤਰਾ ਦਾ ਬੀਮਾ ਪਾਲਿਸੀ ਦੀ ਰਕਮ ਵੀ ਹੁੰਦੀ ਹੈ। ਇਹ ਬੀਮਾ ਯਾਤਰਾ ਵਿੱਚ ਦੇਰ ਹੋਣ, ਯਾਤਰਾ ਵਿੱਚ ਰੁਕਾਵਟ, ਯਾਤਰਾ ਰੱਦ ਹੋਣ ਅਤੇ ਉੱਸ ਨਾਲ ਜੁੜੀਆਂ ਸਮੱਸਿਆ, ਇਸ ਵਿੱਚ ਯਾਤਰਾ ਦੌਰਾਨ ਸਿਹਤ ਨਾਲ ਜੂੜੇ ਖਰਚੇ ਵੀ ਦਿੰਦੇ ਜਾਂਦੇ ਹਨ। ਕੁੱਝ ਯੋਜਨਾਵਾਂ ਯਾਤਰਾ ਨਾਲ ਜੁੜੀਆਂ ਸੇਵਾਵਾਂ ਵੀ ਦਿੰਦਿਆਂ ਹਨ, ਜਿਵੇਂ ਘਰ ਛੱਡਣ ਲਈ, ਜਾਂ ਐਮਰਜੈਂਸੀ ਵਿੱਚ ਘਰੋਂ ਹਸਪਤਾਲ ਲੈ ਕੇ ਜਾਂ ਲਈ, ਜੇ ਤੁਹਾਡਾ ਪੈਸਾ ਚੋਰੀ ਹੋ ਜਾਵੇ, ਜਾਂ ਕੋਈ ਕੀਮਤੀ ਸਮਾਨ ਗੁੰਮ ਹੋ ਜਾਵੇ ਤਾਂ ਐਮਰਜੈਂਸੀ ਵਿੱਚ ਪੈਸੇ ਦਾ ਇੰਤਜਾਮ ਵੀ ਕਰਦੇ ਹਨ।

ਤੁਸੀਂ ਪਾਲਿਸੀ ਆਨ-ਲਈਣ ਜਾਂ ਸਾਡੀ ਕਿਸੇ ਬ੍ਰਾੰਚ ਤੋਂ ਲੈ ਸਕਦੇ ਹੋ।

ਯਾਤਰਾ ਬੀਮਾ ਆਨ?ਲਾਈਣ ਲੈਣਾ ਸੌਖਾ ਹੈ। ਤੁਸੀਂ ਸਿਰਫ਼ ਇਹ ਕਰਨਾ ਹੈ, ਸਾਡੀ ਵੈਬ-ਸਾਇਟ 'ਤੇ ਦਿੱਤੀ ਜਾਣਕਾਰੀ ਦੀ ਪਾਲਣਾ ਕਰੋ ਅਤੇ ਆਪਣਾ ਨਿੱਜੀ ਵੇਰਵਾ ਦਵੋ, ਅਤੇ ਰਕਮ ਦਾ ਭੁਗਤਾਨ ਕਰੈਡਿਟ/ਡੇਬੀਟ ਕਾਰਡ ਰਾਹੀਂ ਕਰੋ। ਤੁਹਾਡੀ ਖਰੀਦ ਇੱਕ ਸੁਰੱਖਿਅਤ ਪੰਨੇ 'ਤੇ ਹੋਵੇਗੀ, ਅਤੇ ਤੁਹਾਡੇ ਕਰੈਡਿਟ ਕਾਰਡ ਦੀ ਜਾਣਕਾਰੀ ਵੀ ਸੁਰੱਖਿਅਤ ਰਹੇਗੀ।

ਬੀਮੇ ਨੂੰ ਤੁਸੀਂ ਪੂਰੀ ਦੁਨੀਆਂ ਵਿੱਚੋ ਖਰੀਦ ਸਕਦੇ ਹੋ। ਇੱਕ ਮੁੰਡਾ ਜਾਂ ਕੁੜੀ ਜੋ ਅਮਰੀਕਾ ਵਿੱਚ ਰਹਿੰਦੇ ਹਨ ਆਪਣੇ ਮਾਤਾ- ਪਿਤਾ ਦੀ ਭਾਰਤ ਦੀ ਯਾਤਰਾ ਲਈ ਇਹ ਬੀਮਾ ਖਰੀਦ ਸਕਦੇ ਹਨ।

ਬੀਮੇ ਨਾਲ ਸੰਬੰਧਿਤ ਜਾਣਕਾਰੀ ਤੁਹਾਨੂੰ ਔਨਲਾਈਨ ਮਿਲ ਜਾਵੇਗੀ, ਤੁਹਾਨੂੰ ਬੀਮਾ ਲੈਣ ਲਈ ਕਿਸੇ ਏਜੰਟ 'ਤੇ ਨਿਰਭਰ ਹੋਣ ਦੀ ਲੋੜ ਨਹੀਂ, ਤੁਸੀਂ ਆਪਣਾ ਫ਼ੈਸਲਾ ਆਪ ਕੇ ਸਕਦੇ ਹੋ।

ਔਨਲਾਈਨ ਪਾਲਿਸੀ ਖਰੀਦਣਾ ਸੌਖਾ ਹੈ, ਇਹ ਸਮੇਂ ਦੀ ਬਚਤ ਕਰਨ ਦੇ ਨਾਲ ਨਾਲ ਕਾਗਜੀ ਕੰਮ ਨੂੰ ਵੀ ਖਤਮ ਕਰਦਾ ਹੈ। ਔਨਲਾਈਨ ਖਰੀਦ ਦੋਸਤਾਨਾ ਮਹੌਲ ਦਿੰਦੀ ਹੈ ਕਿਉਂ ਕਿ ਇਸ ਵਿੱਚ ਕਾਗਜੀ ਕੰਮ ਨਹੀਂ ਹੁੰਦਾ।

ਨਹੀ, ਤੁਸੀਂ ਕੁੱਝ ਵੀ ਫਾਲਤੂ ਖਰਚ ਨਹੀਂ ਕਰਨਾ। ਤੁਸੀਂ ਕੇਵਕ ਬੀਮੇ ਦੀ ਰਕਮ ਦੀ ਅਦਾਇਗੀ ਕਰਨੀ ਹੈ। ਸਾਡੀ ਔਨਲਾਈਨ ਸੁਵਿਧਾ ਸਭ ਤੋਂ ਵਧੀਆ ਕੀਮਤ ਦਿੰਦੇ ਹਨ: ਤੁਹਾਨੂੰ ਇੱਕ ਉਤਪਾਦਨ ਲਈ ਇਸ ਤੋਂ ਘੱਟ ਕੀਮਤ ਕੀਤਾ ਹੋਰ ਨਹੀਂ ਮਿਲ ਸਕਦੀ।

ਤੁਹਾਨੂੰ ਪੈਸੇ ਬਚਾਉਣ ਲਈ ਸਾਡੀਆਂ ਪੰਜ ਵੱਖ ਵੱਖ ਯੋਜਨਾਵਾਂ ਵਿਚੋ ਚੁਣਨਾ ਹੋਵੇਗਾ। ਤੁਸੀਂ ਆਪਣੇ ਬਜਟ ਅਤੇ ਜਰੂਰਤ ਅਨੁਸਾਰ ਬੀਮੇ ਦੀ ਚੋਣ ਕਰਨੀ ਹੈ। ਜੇ ਤੁਸੀਂ ਰੋਜਾਨਾ ਯਾਤਰਾ ਕਰਨ ਵਾਲੇ ਹੋਂ ਤਾਂ ਤੁਹਾਡੇ ਲਈ ਮਲਟੀ-ਯਾਤਰਾ ਪਾਲਿਸੀ ਸਭ ਤੋਂ ਵਧੀਆ ਹੈ।

ਨਹੀਂ, ਤੁਹਾਨੂੰ ਅਜਿਹਾ ਕੁੱਝ ਕਰਨ ਦੀ ਲੋੜ ਨਹੀਂ। ਜਦਕਿ, 70 ਸਾਲ ਦੀ ਉਮਰ ਵਾਲੇ ਲੋਕਾਂ ਨੂੰ ਆਪਣੀਆਂ ਸਿਹਤ ਨਾਲ ਜੁੜੀਆਂ ਰਿਪੋਰਟ ਨੂੰ ਜਮਾ ਕਰਾਉਣਾ ਪਵੇਗਾ। ਜਦਕਿ, 70 ਸਾਲ ਦੀ ਉਮਰ ਵਾਲੇ ਲੋਕਾਂ ਨੂੰ ਆਪਣੀਆਂ ਸਿਹਤ ਨਾਲ ਜੁੜੀਆਂ ਰਿਪੋਰਟ ਨੂੰ ਜਮਾ ਕਰਾਉਣਾ ਪਵੇਗਾ। 60 ਤੋਂ 69 ਦੀ ਉਮਰ ਵਾਲੇ ਲੋਕਾਂ ਨੂੰ ਡਾਈਬਟੀਜ ਅਤੇ ਹਾਈਪਰਟੇਂਸ਼ਨ ਵਰਗੀ ਬਿਮਾਰੀ ਵਿੱਚ ਰਿਆਤ ਮਿਲੇਗੀ।

ਤੁਹਾਨੂੰ ਪਾਲਿਸੀ ਈ-ਮੇਲ ਕਰ ਦਿੱਤੀ ਜਾਵੇਗੀ ਅਤੇ ਪੱਕੀ ਕਾਪੀ ਤੁਹਾਡੇ ਘਰ ਦੇ ਪਤੇ 'ਤੇ ਭੇਜ ਦਿੱਤਾ ਜਾਵੇਗਾ। ਆਨਲਾਈਨ ਪਾਲਿਸੀ ਵਿੱਚ ਤੁਹਾਡੀ ਸਾਫਟ ਕਾਪੀ ਤੁਹਾਡੇ ਈ-ਮੇਲ 'ਤੇ ਭੇਜ ਦਿੱਤੀ ਜਾਵੇਗੀ।

ਹਾਂ, ਪਰ $ 250.00 ਤੱਕ

ਕੰਪਨੀ ਉਨ੍ਹਾਂ ਦੇ ਪਰਿਵਾਰ ਨੂੰ $ 7000.00 ਦੀ ਰਕਮ ਆਵਾਜਾਈ ਦੇ ਖਰਚੇ ਲਈ ਦੇਵੇਗੀ ਜਾਂ ਅੰਤਿਮ ਸੰਸਕਾਰ ਦਾ ਪੂਰਾ ਪ੍ਰਬੰਧ ਕਰੇਗੀ।

ਕੰਪਨੀ ਜਿਆਦਾ ਤੋਂ ਜਿਆਦਾ ਐਮਰਜੈਂਸੀ ਦੇ ਹਾਲਤ ਵਿੱਚ $ 1000.00 ਦੇ ਸਕਦੀ ਹੈ, ਤਾਂ ਜੋ ਉਹ ਕੱਪੜੇ ਅਤੇ ਲੋੜ ਦਾ ਸਮੀਨ ਖਰੀਦ ਸਕਣ ਅਤੇ ਆਪਣੇ ਘਰ ਪੁੱਜ ਜਾਣ।

ਨਿੱਜੀ ਵਾਹਨ ਨੂੰ ਅਸੀਂ ਸਮਾਜਿਕ, ਅਤੇ ਘਰੇਲੂ ਦੇ ਨਾਲ ਨਾਲ ਕਾਰੋਬਾਰ ਵਿੱਚ ਸਮਾਨ ਨੂੰ ਲੈ ਕੇ ਆਉਣ ਲਈ ਵਰਤੋਂ ਵਿੱਚ ਲੈ ਸਕਦੇ ਹਾਂ।

ਬੀਮਾ ਕੰਪਨੀ ਗਾਹਕ ਦੇ ਨਿੱਜੀ ਵਾਹਨ ਅਤੇ ਉਸਦੇ ਸਹਾਇਕ ਉਪਕਰਨਾ ਦੇ ਨੁਕਸਾਨ ਤੋਂ ਬਚਾਉਂਦਾ ਹੈ ਜਿਵੇ ਕੀ ਹੇਠ ਲਿੱਖੇ ਹਨ:

 • ਅੱਗ, ਧਮਾਕਾ, ਆਪਣੇ ਆਪ ਬਲਨਾ, ਜਾਂ
 • ਚੋਰੀ, ਸੰਨ੍ਹਮਾਰੀ ਜਾਂ ਚੋਰੀ
 • ਲੁੱਟ-ਖੋਹ ਜਾਂ ਹੜਤਾਲ
 • ਭੂਚਾਲ(ਅੱਗ ਅਤੇ ਬਿਜਲੀ ਨਾਲ)।
 • ਬਾੜ, ਝੱਖੜ, ਤੁਫਾਨ, ਹੜ, ਚੱਕਰਵਾਤ, ਗੜ੍ਹੇ।
 • ਹਾਦਸਾ
 • ਕੋਈ ਦੁਰਘਟਨਾ ਵਾਪਰਨੀ
 • ਅੱਤਵਦੀ ਹਮਲਾ
 • ਸੜਕ 'ਤੇ, ਰੇਲ, ਧਰਤੀ ਦੇ ਰਾਹ 'ਤੇ ਜਾਂ ਪਾਣੀ ਵਿੱਚ, ਲਿਫਟ ਜਾਂ ਹਵਾ ਵਿੱਚ
 • ਭੂਹ ਸਥਲ ਹਿਲਨਾ ਜਾਂ ਚੱਟਾਨ ਦਾ ਡਿਗਣਾ

ਹਰ ਵਾਹਨ ਪਾਲਿਸੀ ਸਾਲਾਨਾ ਪਾਲਿਸੀਆਂ ਹੁੰਦੀਆਂ ਹਨ ਜੋ ਬਾਰ੍ਹਾਂ ਮਹੀਨਿਆਂ ਲਈ ਹੁੰਦੀਆਂ ਹਨ। ਜਦਕਿ ਅਗਲੇ ਨਵੀਨੀਕਰਨ ਲਈ ਬਾਰ੍ਹਾਂ ਮਹੀਨੇ ਦੀ ਮਿਆਦ ਜਰੂਰੀ ਨਹੀਂ ਇਹ ਘੱਟ ਵੀ ਹੋ ਸਕਦੀ ਹੈ, ਗਾਹਕ ਦੀ ਸਹੂਲਤ ਅਨੁਸਾਰ ਤੁਸੀਂ ਮਿਤੀ ਤਹਿ ਕਰ ਸਕਦੇ ਹੋ। ਅਗਲੀ ਕਿਸ਼ਤ ਲਈ ਤੁਹਾਨੂੰ ਕੁੱਝ ਪ੍ਰਮਾਣ ਇਕੱਠੇ ਕਰਨੇ ਹੋਣਗੇ। ਬਾਰ੍ਹਾਂ ਮਹੀਨੇ ਤੋਂ ਘੱਟ ਦਾ ਸਮਾਂ ਲੈਣ ਲਈ ਤੁਹਾਨੂੰ ਯੋਗ ਅਧਿਕਾਰੀਆਂ ਤੋਂ ਮਨਜ਼ੂਰੀ ਲੈਣੀ ਹੋਵੇਗੀ।

ਤੁਹਾਨੂੰ ਗਾਹਕ ਤੋਂ ਪ੍ਰਸਤਾਵ ਫਾਰਮ ਲੈਣ ਦੀ ਲੋੜ ਹੇਠ ਲਿਖੀਆਂ ਹਾਲਤਾਂ ਵਿੱਚ ਹੈ:

 • ਨਵੇਂ ਕਾਰੋਬਾਰ
 • ਹੋਰ ਕੰਪਨੀ ਦਾ ਨਵੀਨੀਕਰਨ
 • ਵਿਆਜ਼ ਦੇ ਲੈਣ ਦੇਣ ਵਿੱਚ
 • ਜ਼ਿੰਮੇਵਾਰੀ ਦੇ ਪਰਿਵਰਤਨ 'ਤੇ ਕੇਵਲ ਪੈਕੇਜ ਪਾਲਿਸੀ ਨੂੰ ਕਵਰ ਕਰੋ
 • ਵਾਹਨ ਨੂੰ ਬਦਲਣ ਸਮੇਂ।
 • ਵਾਹਨ ਦਾ ਮੁਰੰਮਤ/ਬਦਲਾਵ ਸਮੇਂ ਪਾਲਿਸੀ ਦਾ ਨਵੀਨੀਕਰਨ ਹੋਣ ਵਾਲਾ ਹੋਵੇ

ਗਾਹਕ ਨੂੰ ਵਾਹਨ ਜਾਂਚ ਲਈ ਹੇਠ ਲਿੱਖੇ ਹਲਾਤਾ ਵਿੱਚ ਲੈਕੇ ਆਉਣਾ ਪਵੇਗਾ:

 • ਬੀਮਾ ਦੀ ਕਿਸ਼ਤ ਟੁੱਟਣ 'ਤੇ।
 • ਜਦੋਂ ਅਸੀਂ ਟੀਪੀ ਕਵਰ ਤੋਂ ਓਡੀ ਕਵਰ ਵੱਲ ਜਾਂਦੇ ਹਾਂ।
 • ਆਯਾਤ ਕੀਤੇ ਵਾਹਨਾਂ ਵੇਲੇ।
 • ਚੈੱਕ ਬਾਉਂਸ ਹੋਣ ਤੋਂ ਬਾਅਦ ਤਾਜੀ ਰਕਮ ਮਿਲਣ ਵੇਲੇ।
 • ਵਿਭਾਗ ਦਾ ਲਿੱਖਤ ਅਧਿਕਾਰੀ ਵਾਹਨ ਦੀ ਪੂਰੀ ਜਾਂਚ ਕਰੇਗਾ।

ਨਿੱਜੀ ਵਾਹਨ ਲਈ ਨਿਰਧਾਰਿਤ ਮੁੱਲ ਹੇਠ ਲਿੱਖੇ ਵਿਸ਼ਲੇਸ਼ਣ ਅਨੁਸਾਰ ਹੈ:

 • ਨਿਰਧਾਰਿਤ ਬੀਮਾ ਕੀਮਤ
 • ਵਾਹਨ ਦੀ ਕਿਊਬਿਕ ਯੋਗਤਾ
 • ਭੂਗੌਲਿਕ ਖੇਤਰ
 • ਵਾਹਨ ਦੀ ਉਮਰ

ਬੰਦਸ਼ਾਂ ਹਨ:

 • ਨਤੀਜਨ ਘਾਟਾ, ਘਸਾਵਟ, ਟੁੱਟ-ਫੁੱਟ, ਮਕੈਨੀਕਲ ਜਾਂ ਇਲੈਕਟ੍ਰੀਕਲ ਟੁੱਟ, ਅਸਫਲਤਾ ਜਾਂ ਟੁੱਟਣਾ
 • ਟਾਇਰ ਅਤੇ ਟਿਊਬਾਂ ਦਾ ਕੋਈ ਨੁਕਸਾਨ ਜਦ ਤੱਕ ਵਾਹਨ ਨੂੰ ਵੀ ਉਸੇ ਜਗ੍ਹਾ ਨੁਕਸਾਨ ਨਹੀਂ ਹੁੰਦਾ ਅਤੇ ਬੀਮਾਕਰਤਾ ਦੀ ਦੇਣਦਾਰੀ ਨੂੰ ਲਾਗਤ ਦਾ 50% ਤੱਕ ਸੀਮਿਤ ਕੀਤਾ ਜਾਵੇਗਾ; ਅਤੇ
 • ਜੇ ਨਿੱਜੀ ਕਾਰ ਕਿਸੇ ਅਜਿਹੇ ਵਿਅਕਤੀ ਦੁਆਰਾ ਚਲਾਈ ਜਾਂਦੀ ਹੈ ਜਿਸਨੇ ਨੁਕਸਾਨ ਦੇ ਸਮੇਂ ਸ਼ਰਾਬ ਪੀਤੀ ਹੋਈ ਜਾਂ ਨਸ਼ਾ ਕੀਤਾ ਹੋਇਆ ਹੈ
 • ਇੱਕ ਯੋਗ ਡਰਾਈਵਿੰਗ ਲਾਇਸੈਂਸ ਤੋਂ ਬਿਨਾਂ ਗੱਡੀ ਚਲਾਉਣਾ
 • ਕਿਰਾਏ ਜਾਂ ਇਨਾਮ, ਨਮੂਨਿਆਂ ਤੋਂ ਬਿਨਾਂ ਸਮਾਨ ਦੀ ਢੁਆਈ, ਦੌੜਾਂ ਅਤੇ ਦੌੜਾਂ ਸਬੰਧੀ ਹੋਰ ਉਦੇਸ਼ ਅਤੇ ਵਾਹਨ ਵਪਾਰ ਉਦੇਸ਼ ਲਈ ਵਾਹਨ ਦਾ ਉਪਯੋਗ ਕਰਨਾ

ਆਪਣੇ ਵਾਹਨ ਦਾ ਨੁਕਸਾਨ- ਪਾਲਿਸੀ ਤੁਹਾਨੂੰ, ਤੁਹਾਡੀ ਕਾਰ ਜਾਂ ਇਸਦੇ ਸਮਾਨ ਨੂੰ, ਕਵਰੇਜ ਦੇ ਘੇਰੇ ਵਿੱਚ ਦੱਸੇ ਅਨੁਸਾਰ ਕੁਦਰਤੀ ਜਾਂ ਮਨੁੱਖੀ ਆਫਤਾਂ ਦੁਆਰਾ ਹੋਣ ਵਾਲੇ ਨੁਕਸਾਨ ਤੋਂ ਕਵਰ ਕਰਦੀ ਹੈ

(i) ਨਿੱਜੀ ਘਟਨਾ ਕਵਰ- ਵਾਹਨ ਬੀਮਾ ਵਾਹਨ ਦੇ ਵਿਅਕਤੀਗਤ ਮਾਲਕ ਨੂੰ ਜਰੂਰੀ ਨਿੱਜੀ ਦੁਰਘਟਨਾ ਕਵਰ ਦਿੰਦਾ ਹੈ, ਨਿੱਜੀ ਦੁਰਘਟਨਾ ਕਵਰ 2 ਲੱਖ ਰੁਪਏ ਤੱਕ ਹੈ।

ਤੁਸੀਂ ਨਿੱਜੀ ਦੁਰਘਟਨਾ ਕਵਰ ਸਵਾਰੀਆਂ ਲਈ ਵੀ ਚੁਣ ਸਕਦੇ ਹੋ। ਵੱਧ ਤੋਂ ਵੱਧ ਕਵਰੇਜ 2 ਲੱਖ ਰੁਪਏ ਜੋ ਕਿ ਦਿੱਤੀ ਜਾ ਸਕਦੀ ਹੈ।

ਤੀਜੀ ਧਿਰ ਦੀ ਕਾਨੂੰਨੀ ਜ਼ਿੰਮੇਵਾਰੀ - ਪਾਲਿਸੀ ਵਿੱਚ ਮੁਆਵਜ਼ੇ ਦਾ ਭੁਗਤਾਨ ਕਰਨ ਲਈ ਵਾਹਨ ਮਾਲਕ ਦੀ ਕਾਨੂੰਨੀ ਜ਼ਿੰਮੇਵਾਰੀ ਸ਼ਾਮਲ ਹੈ:

 • ਕਿਸੇ ਤੀਜੀ ਧਿਰ ਦੇ ਵਿਅਕਤੀ ਦੀ ਮੌਤ ਜਾਂ ਸਰੀਰਕ ਸੱਟ।
 • ਤੀਜੇ ਧਿਰ ਦੀ ਜਾਇਦਾਦ ਨੂੰ ਨੁਕਸਾਨ।

ਤੀਜੀ ਧਿਰ ਦੀ ਮੌਤ ਜਾਂ ਸੱਟ ਅਤੇ ਜਾਇਦਾਦ ਨੁਕਸਾਨ ਦੇ ਸਬੰਧ ਵਿੱਚ ਅਸੀਮਿਤ ਰਾਸ਼ੀ ਲਈ ਕਵਰ ਕੀਤਾ ਗਿਆ ਹੈ ਵਪਾਰਕ ਅਤੇ ਨਿੱਜੀ ਵਾਹਨਾਂ ਲਈ 7.5 ਲੱਖ ਅਤੇ ਸਕੂਟਰ/ਵਾਹਨ ਸਾਇਕਲ ਲਈ 1 ਲੱਖ ਰੁਪਏ।

ਬਿਮਾਯੁਕਤ ਦੁਆਰਾ ਕਵਰ ਨੋਟ ਇੱਕ ਪਾਲਿਸੀ ਜਾਰੀ ਕਰਨ ਤੋਂ ਪਹਿਲਾਂ ਬੀਮਾਕਰਤਾ ਦੁਆਰਾ ਜਾਰੀ ਕੀਤਾ ਇੱਕ ਅਸਥਾਈ ਸਰਟੀਫਿਕੇਟ ਹੈ, ਬੀਮਾ ਹੋਣ ਤੋਂ ਬਾਅਦ ਇੱਕ ਸਮੇਂ ਸਿਰ ਪ੍ਰਸਤੁਤ ਪੱਤਰ ਵਿੱਚ ਭਰਿਆ ਗਿਆ ਅਤੇ ਪੂਰੀ ਕਿਸ਼ਤ ਦਿੱਤੀ ਗਈ ਹੈ।

ਇੱਕ ਕਵਰ ਨੋਟ ਦੇ ਜਾਰੀ ਹੋਣ ਦੀ ਮਿਤੀ ਤੋਂ 60 ਦਿਨਾਂ ਦੀ ਮਿਆਦ ਲਈ ਪ੍ਰਮਾਣਕ ਹੁੰਦਾ ਹੈ ਅਤੇ ਕਵਰ ਨੋਟ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਬੀਮਾ ਕਰਤਾ ਨੇ ਸਰਟੀਫਿਕੇਟ ਜਾਰੀ ਕਰਨਾ ਹੁੰਦਾ ਹੈ।

ਆਈਡੀਵੀ ਦਾ ਅਰਥ ਹੈ ਬੀਮਤ ਦੀ ਘੋਸ਼ਿਤ ਕੀਤੀ ਰਕਮ। ਇਹ ਵਾਹਨ ਦਾ ਮੁੱਲ ਹੈ ਜੋ ਕਿ ਮੌਜੂਦਾ ਉਤਪਾਦਕ ਦੇ ਵਾਹਨ ਦੇ ਸੂਚੀਬੱਧ ਵੇਚ ਮੁੱਲ ਨੂੰ ਚੁੰਗੀ ਵਿੱਚ ਦਰਸਾਈ ਘਸਾਈ ਫੀਸਦੀ ਨਾਲ ਮਿਲਕੇ ਪ੍ਰਾਪਤ ਹੁੰਦਾ ਹੈ। 5 ਸਾਲ ਤੋਂ ਵੱਧ ਉਮਰ ਦੇ ਜਿੰਨੇ ਵਾਹਨ ਹਨ, ਉਨ੍ਹਾਂ ਲਈ ਆਈਡੀਵੀ ਬਿਮਾਯੁਕਤ ਅਤੇ ਬੀਮੇ ਵਾਲੇ ਦੇ ਵਿਚਕਾਰ ਸਹਿਮਤ ਹੋਇਆ ਮੁੱਲ ਹੋਵੇਗਾ।

ਨਿਰਮਾਤਾ ਦੇ ਸੂਚੀਬੱਧ ਵੇਚ ਮੁੱਲ = ਕੀਮਤ ਮੁੱਲ + ਸਥਾਨਕ ਕਰਤੱਵਾਂ/ਟੈਕਸ, ਰਜਿਸਟਰੇਸ਼ਨ ਅਤੇ ਬੀਮਾ ਤੋਂ ਇਲਾਵਾ।

ਅਪ੍ਰਚਲਿਤ ਵਾਹਨਾਂ ਅਤੇ 5 ਸਾਲਾਂ ਤੋਂ ਵੱਧ ਉਮਰ ਦੇ ਵਾਹਨਾਂ ਦਾ ਮੁੱਲ ਵੱਖ ਵੱਖ ਸਰੋਤਾਂ ਜਿਵੇਂ ਕਿ ਆਈਐਮਐਸ, ਨਿਰੀਖਕ ਸਮੂਹ, ਕਾਰ ਵਪਾਰੀਆਂ, ਪੁਰਾਣੀਆਂ ਕਾਰਾਂ ਦੇ ਵਪਾਰੀ ਆਦਿ ਦੀ ਮਦਦ ਨਾਲ ਕਰ ਨਿਰਧਾਰਨ ਟੀਮ ਰਾਹੀਂ ਪ੍ਰਾਪਤ ਹੁੰਦਾ ਹੈ।

ਉਹ ਵਸਤਾਂ ਜਿਨ੍ਹਾਂ ਨੂੰ ਵਾਹਨ ਨਿਰਮਾਤਾ ਦੁਆਰਾ ਸਪਲਾਈ ਨਹੀਂ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਇਲੈਕਟ੍ਰੀਕਲ/ਇਲੈਕਟ੍ਰੌਨਿਕ ਉਪਕਰਣ ਕਿਹਾ ਜਾਂਦਾ ਹੈ।

ਉਦਾਹਰਨ ਲਈ, ਸੰਗੀਤ ਪ੍ਰਣਾਲੀ ਜੋ ਗੱਡੀ ਦੇ ਨਾਲ ਨਹੀਂ ਆਉਂਦੀ, ਐਲਸੀਡੀ ਜਾਂ ਸਪੀਕਰ ਆਦਿ।

ਨਿੱਜੀ ਕਾਰ ਪਾਲਿਸੀਆਂ ਦੇ ਅਧੀਨ ਦਿੱਤੀਆਂ ਜਾਣ ਵਾਲੀਆਂ ਛੋਟਾਂ ਹਨ:

 • ਸਵੈਇੱਛਕ ਕਟੌਤੀਯੋਗ ਛੂਟ
 • ਕੋਈ ਦਾਅਵਾ ਬੋਨਸ ਨਹੀਂ
 • ਆਟੋਮੋਬਾਇਲ ਸੰਸਥਾ ਛੂਟ
 • ਪੁਰਾਣੀਆਂ ਕਾਰਾਂ 'ਤੇ ਛੂਟ
 • ਹੋਰ ਛੋਟਾਂ ਮੁਨਾਸਿਬ ਨਹੀਂ ਹਨ
 • ਇਹ ਪਿਛਲੇ ਸਾਲ ਕੋਈ ਦਾਅਵ ਨਹੀਂ ਲਈ ਇਨਾਮ ਹਨ। ਇਹ ਇੱਕ ਸਮੇਂ ਤੱਕ ਹੀ ਜੋੜੇ ਜਾ ਸਕਦੇ ਹਨ
 • 20% ਤੋਂ ਸ਼ੁਰੂ ਹੋ ਕੇ 50% ਤੱਕ ਚਲੇ ਜਾਂਦੇ ਹਨ
 • ਐਨਸੀਬੀ ਕਿਸੇ ਦਾਅਵੇ ਦੇ ਹਾਲਾਤ ਵਿੱਚ ਨਿਲ ਹੋ ਜਾਂਦੀ ਹੈ
 • ਐਨਸੀਬੀ ਗਾਹਕ ਦੀ ਕਿਸਮਤ ਦਾ ਅਨੁਸਰਣ ਕਰਦੀ ਹੈ ਨਾ ਕਿ ਵਾਹਨ ਦੀ
 • ਪ੍ਰਮਾਣਿਕਤਾ - ਪਾਲਿਸੀ ਦੀ ਸਮਾਪਤੀ ਦੀ ਮਿਤੀ ਤੋਂ 90 ਦਿਨ
 • ਐਨਸੀਬੀ 3 ਸਾਲ ਦੇ ਅੰਦਰ ਵਰਤਿਆ ਜਾ ਸਕਦਾ ਹੈ (ਜਿੱਥੇ ਮੌਜੂਦਾ ਵਾਹਨ ਵੇਚੇ ਜਾਂਦੇ ਹਨ ਅਤੇ ਨਵੀਂ ਕਾਰ ਖ਼ਰੀਦੀ ਜਾਂਦੀ ਹੈ)
 • ਐਨਸੀਬੀ ਨਾਮ ਬਦਲਣ ਦੇ ਹਲਾਤ ਵਿੱਚ ਵਸੂਲੀ ਜਾਵੇਗੀ
 • ਗਾਹਕ ਦੀ ਮੌਤ ਦੇ ਮਾਮਲੇ ਵਿਚ ਐਨਸੀਬੀ ਨੂੰ ਕਾਨੂੰਨੀ ਵਾਰਸ ਦੇ ਨਾਮ ਬਦਲ ਦਿੱਤਾ ਜਾਂਦਾ ਹੈ
 • ਵਾਹਨ ਦੀ ਉਸੇ ਸ਼੍ਰੇਣੀ ਦੇ ਸਥਾਨਾਂਤਰਨ ਦੇ ਮਾਮਲੇ ਵਿੱਚ ਐਨਸੀਬੀ ਨਵੇਂ ਵਾਹਨ ਦੇ ਨਾਮ ਹੋ ਸਕਦੀ ਹੈ
 • ਵਿਦੇਸ਼ ਵਿੱਚ ਲਈ ਗਈ ਐਨਸੀਬੀ ਭਾਰਤ ਵਿੱਚ ਦਿੱਤੀ ਜਾ ਸਕਦੀ ਹੈ

ਨਿੱਜੀ ਕਾਰ ਪਾਲਿਸੀਆਂ ਲਈ ਵਾਧੂ ਪੀਏ ਕਵਰ ਹਨ:

 • ਮਾਲਕ ਡਰਾਇਵਰ ਲਈ ਪੀਏ
 • ਤਨਖਾਹ ਵਾਲੇ ਡਰਾਇਵਰ ਲਈ ਪੀਏ
 • ਬੇਨਾਮ ਨਿਵਾਸੀਆਂ ਲਈ ਪੀਏ
 • ਨਾਮ ਵਾਲੇ ਨਿਵਾਸੀਆਂ ਲਈ ਪੀਏ

ਜੇਕਰ ਗਾਹਕ ਆਪਣਾ ਵਾਹਨ ਕਿਸੇ ਹੋਰ ਨੂੰ ਵੇਚਦਾ ਹੈ, ਬੀਮਾ ਖਰੀਦਦਾਰ ਦੇ ਨਾਮ ਕੀਤਾ ਜਾ ਸਕਦਾ ਹੈ। ਖਰੀਦਦਾਰ (ਤਬਦੀਲੀਕਾਰ) ਨੂੰ ਸਾਡੇ ਨਾਲ ਬੀਮੇ ਦੀ ਬਦਲੀ ਲਈ ਉਸਦੇ ਨਾਮ ਵਾਹਨ ਦੀ ਬਦਲੀ ਦੇ 14 ਦਿਨਾਂ ਦੇ ਅੰਦਰ ਅਰਜ਼ੀ ਦੇਣੀ ਪੈਂਦੀ ਹੈ। ਜੇ ਗਾਹਕ ਇਸ ਪਾਲਿਸੀ ਵਿਚ ਆਪਣੀ ਕੋਈ ਹੋਰ ਨਿੱਜੀ ਕਾਰ ਦਾ ਸਥਾਨ ਲੈਣਾ ਚਾਹੁੰਦਾ ਹੈ, ਤਾਂ ਪਾਲਿਸੀ ਨੂੰ ਖਰੀਦਦਾਰ ਨੂੰ ਤਬਦੀਲ ਨਹੀਂ ਕੀਤਾ ਜਾਵੇਗਾ। ਖਰੀਦਦਾਰ (ਬਦਲੀ) ਨੂੰ ਇੱਕ ਨਵਾਂ ਬੀਮਾ ਖਰੀਦਣਾ ਪੈਂਦਾ ਹੈ।

ਇੱਕ ਤਸਦੀਕ ਕਿਸੇ ਪਾਲਿਸੀ ਵਿੱਚ ਇੱਕ ਸਹਿਮਤੀ ਤਬਦੀਲੀ ਦਾ ਲਿਖਤੀ ਸਬੂਤ ਹੁੰਦਾ ਹੈ। ਇਹ ਇੱਕ ਦਸਤਾਵੇਜ਼ ਹੈ ਜੋ ਪਾਲਿਸੀ ਦੀਆਂ ਸ਼ਰਤਾਂ ਵਿੱਚ ਬਦਲਾਅ ਨੂੰ ਸ਼ਾਮਲ ਕਰਦਾ ਹੈ। ਜੇਕਰ ਪਾਲਿਸੀ ਵਿੱਚ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਬਦਲਾਅ ਪਾਲਿਸੀ ਲਈ ਗਾਹਕ ਨੂੰ ਵਾਹਨ ਬੀਮਾ ਕੰਪਨੀ ਨਾਲ ਸੰਪਰਕ ਕਰਨ ਦੀ ਲੋੜ ਹੈ। ਇਹ ਇੱਕ ਤਸਦੀਕ ਦੇ ਤੌਰ 'ਤੇ ਕੀਤਾ ਜਾਂਦਾ ਹੈ।

ਵਾਧੂ ਲਾਭ ਅਤੇ ਕਵਰ ਪ੍ਰਦਾਨ ਕਰਨ ਲਈ ਪਾਲਿਸੀ ਜਾਰੀ ਕਰਨ ਵੇਲੇ (ਉਦਾਹਰਨ ਲਈ, ਡਰਾਇਵਰ ਨੂੰ ਕਾਨੂੰਨੀ ਜ਼ਿੰਮੇਵਾਰੀ) ਜਾਂ ਰੋਕ ਲਗਾਉਣ ਲਈ (ਉਦਾਹਰਨ ਲਈ, ਅਚਾਨਕ ਨੁਕਸਾਨ ਕਟੌਤੀਯੋਗ) ਤਸਦੀਕ ਨੂੰ ਜਾਰੀ ਕੀਤਾ ਜਾ ਸਕਦਾ ਹੈ। ਉਨ੍ਹਾਂ ਤਸਦੀਕਾਂ ਦੀ ਸ਼ਬਦਾਵਲੀ ਚੁੰਗੀ ਵਿੱਚ ਮੁਹੱਈਆ ਕੀਤੀ ਜਾਂਦੀ ਹੈ। ਤਬਦੀਲੀ ਜਿਵੇਂ ਕਿ ਪਤੇ ਦੀ ਬਦਲੀ, ਨਾਮ ਦੀ ਬਦਲੀ, ਵਾਹਨ ਦੀ ਬਦਲੀ ਆਦਿ ਨੂੰ ਦਰਜ ਕਰਨ ਲਈ ਇੱਕ ਤਸਦੀਕ ਨੂੰ ਬਾਅਦ ਵਿੱਚ ਵੀ ਜਾਰੀ ਕੀਤਾ ਜਾ ਸਕਦਾ ਹੈ।

 • ਕਿਸ਼ਤ ਚੈੱਕ
 • ਨਵੀਨੀਕਰਨ ਦੇ ਜਵਾਬ ਪੱਤਰ
 • ਜੇ ਕਵਰੇਜ ਵਿਚ ਕੋਈ ਬਦਲਾਵ ਦੀ ਜ਼ਰੂਰਤ ਹੈ, ਗਾਹਕ ਨਵੀਨੀਕਰਨ ਦੇ ਜਵਾਬ ਪੱਤਰ ਵਿਚ ਇਸਨੂੰ ਸ਼ਾਮਲ ਕਰ ਸਕਦਾ ਹੈ

ਘਰ ਬੀਮਾ ਕੁਦਰਤੀ ਅਤੇ ਮਨੁੱਖ ਦੁਆਰਾ ਬਣਾਈ ਤਬਾਹੀ ਜਿਵੇਂ ਅੱਗ, ਭੁਚਾਲ, ਤੂਫਾਨ, ਚੱਕਰਵਾਤ, ਤੈਰਾਕ, ਬਵੰਡਰ, ਝੱਖੜ, ਤੂਫਾਨ, ਹੜ੍ਹਾਂ ਜਾਂ ਪਾਣੀ ਦੇ ਵਹਾਅ, ਬਿਜਲੀ ਦੀ ਹੜਤਾਲ, ਧਮਾਕੇ, ਜ਼ਮੀਨ ਖਿਸਕਣ, ਗੱਡੀਆਂ ਜਾਂ ਹਵਾਈ ਜਹਾਜ਼ਾਂ ਦੁਆਰਾ ਪ੍ਰਭਾਵ, ਅਤੇ ਪਾਣੀ ਦੇ ਟੈਂਕ ਅਤੇ ਪਾਈਪਾਂ ਦੇ ਵਾਧੂ ਵਹਾਅ ਜਾਂ ਭਖਣ. ਆਦਿ ਤੋਂ ਇਮਾਰਤਾਂ ਅਤੇ ਤੁਹਾਡੇ ਘਰ ਦੇ ਸਮਾਨ ਦੀ ਰਖਿਆ ਕਰਦਾ ਹੈ। ਸੰਨ੍ਹਮਾਰੀ ਦੇ ਮਾਮਲੇ ਵਿਚ ਇਹ ਤੁਹਾਡੇ ਘਰ ਦੀ ਸਮੱਗਰੀ (ਗਹਿਣੇ) ਵੀ ਕਵਰ ਕਰਦਾ ਹੈ

ਹਾਂ

ਘਰ ਬੀਮਾ ਹੇਠ ਦਿੱਤੀ ਅੱਗ ਅਤੇ ਖ਼ਾਸ ਖ਼ਤਰੇ ਨੂੰ ਸ਼ਾਮਲ ਕਰਦਾ ਹੈ:

 • ਅੱਗ, ਬਿਜਲੀ, ਧਮਾਕਾ/ਅੰਤਰ ਵਿਸਫੋਟ, ਹਵਾਈ ਜਹਾਜ਼ਾਂ ਦਾ ਨੁਕਸਾਨ
 • ਦੰਗਾ ਹੜਤਾਲ, ਖਤਰਨਾਕ ਅਤੇ ਅੱਤਵਾਦੀ ਨੁਕਸਾਨ
 • ਪਾਣੀ ਦੇ ਟੈਂਕਾਂ, ਉਪਕਰਣਾਂ, ਪਾਈਪਾਂ ਦਾ ਵਾਧੂ ਵਹਾਅ
 • ਭੂਚਾਲ ਜੋਖਮ, ਹੜ੍ਹ ਅਤੇ ਤੂਫਾਨ ਦੇ ਜੋਖਮ
 • ਰੇਲ/ਸੜਕ ਵਾਹਨ ਅਤੇ ਪਸ਼ੂ ਦੁਆਰਾ ਪ੍ਰਭਾਵੀ ਨੁਕਸਾਨ
 • ਵਹਾਅ, ਭੂਸਰਕਣ, ਚੱਟਾਨ ਸਰਕਣ
 • ਮਿਜ਼ਾਈਲ ਜਾਂਚ ਦੇ ਕੰਮ
 • ਆਟੋਮੈਟਿਕ ਬੁਝਾਉਣ ਸਥਾਪਨਾਵਾਂ ਤੋਂ ਲੀਕੇਜ਼
 • ਜੰਗਲ ਅੱਗ

ਜੀ ਹਾਂ, ਇਹ ਚੋਰੀ ਜਾਂ ਡਕੈਤੀ ਕਾਰਨ ਗਹਿਣਿਆਂ ਦੇ ਨੁਕਸਾਨ ਨੂੰ ਕਵਰ ਕਰਦਾ ਹੈ ਪਰ ਇਸਦੀ ਕੁਝ ਸੀਮਾ ਹੈ

ਘਰੇਲੂ (ਇਲੈਕਟ੍ਰੀਕਲ/ਮਕੈਨੀਕਲ) ਸਮਾਨ, ਉਪਕਰਣ ਜਾਂ ਸਮਾਨ ਜੋ ਤੁਹਾਡੇ ਜਾਂ ਤੁਹਾਡੇ ਪਰਿਵਾਰ ਨਾਲ 7 ਸਾਲਾਂ ਤੋਂ ਜੁੜੇ ਹਨ ਜੋ ਮਕੈਨੀਕਲ ਜਾਂ ਇਲੈਕਟ੍ਰੀਕਲ ਖਰਾਬੀ ਕਰਕੇ ਖਰਾਬ ਹੋ ਜਾਂਦੇ ਹਨ ਅਤੇ ਅਸੀਂ ਉਨ੍ਹਾਂ ਲਈ ਭੁਗਤਾਨ ਕਰਾਂਗੇ ਜਾਂ ਜੇਕਰ ਚੁਣਦੇ ਹਾਂ, ਪ੍ਰਭਾਵ ਇਸਦੀ ਮੁਰਮੰਤ ਜਾਂ ਬਦਲਾਅ ਯੋਗ

ਅਸੀਂ ਇਸ ਲਈ ਵੀ ਭੁਗਤਾਨ ਕਰਾਂਗੇ -

 • ਮੁਰੰਮਤ ਦੇ ਮਕਸਦ ਲਈ ਢਾਂਚੇ ਦਾ ਖਰਚਾ ਅਤੇ ਸਥਾਪਨਾ;
 • ਉਪਕਰਣ ਦੀ ਥਾਂ ਬਦਲਣ 'ਤੇ ਮਾਲ, ਕਿਰਾਇਆ ਦੇ ਮਹਿਸੂਲ ਅਤੇ ਹੋਰ ਬਕਾਏ;
 • ਬਸ਼ਰਤੇ ਕਿ ਇਨ੍ਹਾਂ ਨੂੰ ਬੀਮੇ ਦੀ ਰਕਮ ਵਿਚ ਸ਼ਾਮਲ ਕੀਤਾ ਗਿਆ

ਹਾਂ ਮੌਤ, ਸਥਾਈ, ਕੁੱਲ ਅਤੇ ਅਧੂਰੀ ਅਪੰਗਤਾ, ਅਸਥਾਈ ਤੌਰ 'ਤੇ ਅਪੰਗਤਾ ਸਾਰੇ ਸ਼ਾਮਲ ਹਨ

ਹਾਂ ਅਤੇ ਕਵਰੇਜ਼ ਹੇਠਾਂ ਦੱਸੀਆਂ ਗਾਈਆਂ ਹਨ:

 • ਫਾਈਨੈਂਸਰ ਨੂੰ ਕਿਸ਼ਤ ਦਾ ਭੁਗਤਾਨ
 • ਵਿਅਕਤੀ 30 ਦਿਨਾਂ ਤੋਂ ਵੱਧ ਦੀ ਮਿਆਦ ਲਈ ਕੋਈ ਰੁਜ਼ਗਾਰ/ਕਿੱਤੇ ਵਿੱਚ ਸ਼ਾਮਲ ਨਹੀਂ ਹੋ ਸਕਦੇ।
 • ਘੱਟੋ ਘੱਟ 3 (ਤਿੰਨ) ਦਿਨ ਹਸਪਤਾਲ ਵਿੱਚ ਭਰਤੀ
 • 12 ਮਹੀਨਿਆਂ ਦੀਆਂ ਕਿਸ਼ਤਾਂ ਲਈ ਸਾਡੀ ਜ਼ਿੰਮੇਵਾਰੀ ਅਧਿਕਤਮ ਹੋਵੇਗੀ
 • ਬੀਮਾਰੀ ਅਤੇ ਦੁਰਘਟਨਾ ਕਾਰਨ ਕੁੱਲ ਅਪੰਗਤਾ

ਮੌਤ ਦੇ ਘਾਟ, ਸਰੀਰਕ ਸੱਟ, ਬੀਮਾਰੀ ਜਾਂ ਕਿਸੇ ਵੀ ਘਰੇਲੂ ਕਰਮਚਾਰੀ ਨੂੰ ਇਹ ਉਪ-ਸੈਕਸ਼ਨ ਨਾਲ ਸਬੰਧਤ ਅਨੁਸੂਚੀ ਵਿਚ ਜ਼ਿਕਰ ਕੀਤੀ ਪਾਲਿਸੀ ਦੀ ਅਵਧੀ ਦੇ ਬਾਹਰ ਅਤੇ ਦੌਰਾਨ ਵਾਪਰਨ ਵਾਲੇ ਘਰੇਲੂ ਕਰਮਚਾਰੀਆਂ ਨੂੰ ਘਾਤਕ ਦੁਰਘਟਨਾ ਐਕਟ 1855, ਵਰਕਰਜ਼ ਕੰਪਨਸੇਸ਼ਨ ਐਕਟ 1923 ਜਾਂ ਕਿਸੇ ਵੀ ਸੋਧ ਜਾਂ ਆਮ ਕਾਨੂੰਨ ਤਹਿਤ।

ਇੱਕ ਕਿਰਾਏਦਾਰ ਦੇ ਰੂਪ ਵਿੱਚ ਤੁਹਾਡੇ ਦੁਆਰਾ ਕਿਰਾਏ 'ਤੇ ਘਰ ਨੂੰ ਹੋਏ ਨੁਕਸਾਨ ਲਈ ਕਿਰਾਏਦਾਰੀ ਸਮਝੌਤੇ ਦੇ ਤਹਿਤ ਜ਼ਿੰਮੇਦਾਰੀ

  • ਕਾਰਣ (ਸੈਕਸ਼ਨ 1 ਅਤੇ 2)
  • ਸੈਕਸ਼ਨ 1 (ਅੱਗ ਅਤੇ ਅੱਗ ਨਾਲ ਸੰਬੰਧਿਤ ਖ਼ਤਰਾ) ਅਤੇ ਸੈਕਸ਼ਨ 2 (ਸੰਨ੍ਹਮਾਰੀ, ਘਰ ਦੀ ਟੁੱਟ ਅਤੇ ਹੋਰ ਖਤਰੇ)
 • ਇਮਾਰਤੀ ਇਲੈਕਟ੍ਰੀਕਲ/ਸਥਾਪਨਾ, ਮੈਦਾਨ ਉੱਤੇ/ ਭੂਮਿਗਤ ਤਾਰਾਂ, ਸ਼ੀਸ਼ਾ/ਸਫਾਈ ਸਮੱਗਰੀ ਹੋਰ ਜੜ੍ਹਤਾਂ, ਫਿਟਿੰਗਾਂ
 • ਬਾਜ਼ਾਰ ਕੀਮਤ ਦੇ ਅਧਾਰ 'ਤੇ ਮੁਲਾਂਕਣ ਦੀ ਜ਼ਿੰਮੇਵਾਰੀ

ਆਈਡੀਵੀ ਦਾ ਅਰਥ ਬੀਮਾਯੁਕਤ ਦਾ ਘੋਸ਼ਿਤ ਮੁੱਲ ਹੈ ਜੋ ਕਿ ਵਾਹਨ ਦੀ ਬੀਮਾ ਕੀਤੀ ਰਕਮ ਮੰਨਿਆ ਜਾਂਦਾ ਹੈ। ਵਾਹਨ ਦੀ ਆਈਡੀਵੀ ਇਸਦੀ ਉਮਰ, ਨਿਰਮਾਤਾਵਾਂ ਦੀ ਸੂਚੀਬੱਧ ਵਿਕਰੀ ਮੁੱਲ ਅਤੇ ਮਾਡਲ ਅਤੇ ਬ੍ਰਾਂਡ ਦੇ ਅਧਾਰ ਤੇ, ਘਟਤੀ ਕੀਮਤ ਦੇ ਅਧਾਰ 'ਤੇ ਘਟਾਉਣ ਹੈ

ਕੋਈ ਵੀ ਦਾਅਵਾ ਬੋਨਸ ਇਕ ਬੀਮਾਕਰਤਾ ਵੱਲੋਂ ਪਾਲਿਸੀਧਾਰਕਾਂ ਨੂੰ ਦਿੱਤੀ ਛੋਟ ਹੈ ਜੋ ਕਾਰ ਦੀ ਬੀਮਾ ਪਾਲਿਸੀ ਦੌਰਾਨ ਆਪਣੀ ਪਾਲਿਸੀ 'ਤੇ ਦਾਅਵਾ ਨਹੀਂ ਕਰਦੇ। ਆਮ ਤੌਰ ਤੇ ਇਹ ਕਾਰ ਬੀਮੇ ਦੇ ਦਾਅਵਾ ਮੁਕਤ ਸਮੇਂ ਦੌਰਾਨ 20% ਤੋਂ ਸ਼ੁਰੂ ਹੋਕੇ ਵੱਧ ਤੋਂ ਵੱਧ 50% ਤੱਕ ਚਲਾ ਜਾਂਦਾ ਹੈ।

ਲੋਡ ਕਰਨਾ ਇੱਕ ਵਾਧੂ ਕਿਸ਼ਤ ਹੈ, ਜਿਸਦਾ ਭੁਗਤਾਨ ਬੀਮਾ ਪਾਲਿਸੀ ਦੇ ਨਵੀਨੀਕਰਨ ਦੇ ਸਮੇਂ ਕੀਤਾ ਜਾਂਦਾ ਹੈ ਜੇਕਰ ਪਾਲਿਸੀ ਦੀ ਮਿਆਦ ਦੌਰਾਨ ਦਾਅਵੇ ਪ੍ਰਤਿਕੂਲ ਹੈ

ਜੇਕਰ ਤੁਸੀਂ ਵਾਹਨ ਵਿੱਚ ਭਾਰਤੀ ਆਟੋਮੋਬਾਇਲ ਸੰਸਥਾ ਦੁਆਰਾ ਪ੍ਰਮਾਣਿਤ ਯੰਤਰ ਅਤੇ ਸਥਾਪਨਾ ਆਟੋਮੋਬਾਇਲ ਸੰਸਥਾ ਦੁਆਰਾ ਪ੍ਰਮਾਣਿਤ ਸਥਾਪਨਾ ਨਾਲ ਚੋਰ ਵਿਰੋਧੀ ਅਲਾਰਮ ਅਤੇ ਲੌਕਿੰਗ ਸਿਸਟਮ ਲਗਵਾਉਂਦੇ ਹੋ ਤਾਂ ਤੁਹਾਨੂੰ ਛੋਟ ਮਿਲ ਸਕਦੀ ਹੈ

ਕੋਈ ਵਾਧੂ ਪ੍ਰੀਮੀਅਮ ਨਹੀਂ ਹੁੰਦਾ ਜੋ ਦਾਅਵੇ ਦੇ ਮਾਮਲੇ ਵਿੱਚ ਭੁਗਤਾਨਯੋਗ ਹੁੰਦਾ ਹੈ ਪਰ ਜੇ ਦਾਅਵੇ ਦਾ ਤਜਰਬਾ ਬੁਰਾ ਹੁੰਦਾ ਹੈ ਤਾਂ ਕੰਪਨੀ ਦੀ ਪਾਲਿਸੀ ਅਨੁਸਾਰ ਕੁਝ ਲੋਡ ਲਗਾਇਆ ਜਾ ਸਕਦਾ ਹੈ। ਤੁਸੀਂ ਸਿਰਫ ਆਪਣਾ ਦਾਅਵਾ ਨਹੀਂ ਬੋਨਸ ਗੁਆ ਦਿੰਦੇ ਹੋ ਜਦਕਿ ਤੁਸੀਂ ਕੋਈ ਦਾਅਵਾ ਨਹੀਂ ਬੋਨਸ ਦਾ ਆਨੰਦ ਮਾਨ ਸਕਦੇ ਸੀ।

ਇੱਕ ਵਾਹਨ ਦੇ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਉਸਦਾ ਪੂਰੀ ਤਰ੍ਹਾਂ ਖਤਮ ਹੋ ਜਾਣ ਜਿਥੇ ਵਾਹਨ ਨੂੰ ਮੁੜ੍ਹ ਆਰੰਭਿਕ ਹਾਲਤ ਵਿੱਚ ਨਾ ਲਿਆਂਦਾ ਜਾ ਸਕੇ ਦੇ ਮੁੱਲ ਨੂੰ ਬਚਾਓ ਕਹਿੰਦੇ ਹਨ।

ਖਾਸ ਬੰਦਸ਼ਾਂਆਂ:

 • ਕਾਰਜ ਦੇ ਭੂਗੋਲਿਕ ਖੇਤਰ ਤੋਂ ਬਾਹਰ ਕੋਈ ਹਾਦਸਾ
 • ਨਤੀਜਨ ਘਾਟਾ, ਆਮ ਟੁੱਟ ਫੁੱਟ
 • ਉਸ ਸ਼੍ਰੇਣੀ ਦੇ ਵਾਹਨ ਨੂੰ ਬਿਨਾਂ ਪ੍ਰਮਾਣਿਤ ਲਾਈਸੈਂਸ ਤੋਂ ਚਲਾਉਣਾ
 • ਸ਼ਰਾਬ/ਨਸ਼ੀਲੇ ਪਦਾਰਥਾਂ ਦਾ ਸੇਵਨ ਕਰਕੇ ਵਾਹਨ ਚਲਾਉਣ
 • ਵਰਤੋਂ ਦੀਆਂ ਕਮੀਆਂ ਦੇ ਅਨੁਸਾਰ ਵਾਹਨ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ
 • ਮਕੈਨਿਕਲ ਜਾਂ ਇਲੈਕਟ੍ਰੀਕਲ ਟੁੱਟਣ, ਅਸਫਲਤਾ ਆਦਿ, ਜੋ ਵਿਸ਼ੇਸ਼ ਬੰਦਸ਼ਾਂਆਂ ਦੇ ਅਧੀਨ ਆਉਂਦੇ ਹਨ
 • ਵਿਲੱਖਣ ਨੁਕਸਾਨ, ਕਿਰਾਇਆ ਜਾਂ ਇਨਾਮ
 • ਟਾਇਰ ਟਿਯੂਬ ਨੂੰ ਨੁਕਸਾਨ ਜਦਤਕ ਵਾਹਨ ਨੂੰ ਉਸੇ ਸਮੇਂ ਨੁਕਸਾਨ ਨਹੀਂ ਹੁੰਦਾ ਜਾਂ ਵਾਹਨ ਚੋਰੀ ਨਹੀਂ ਹੁੰਦਾ

ਆਮ ਬੰਦਸ਼ਾਂ:

 • ਰੇਡੀਓਐਕਟਿਵ ਮਿਲਾਵਟਾਂ, ਨਿਉਕਲੀਅਰ ਧਮਾਕੇ, ਜੰਗੀ ਅੜਚਨਾਂ

ਤੁਸੀਂ ਸਿਰਫ ਹੇਠ ਲਿਖੇ ਹਾਲਾਤਾਂ ਵਿੱਚ ਹੀ ਦਾਵਾ ਕਰ ਸਕਦੇ ਹੋ

 • ਉਸ ਵਾਹਨ ਲਈ ਬੀਮਾ ਪਾਲਿਸੀ ਮੌਜੂਦ ਹੋਣੀ ਚਾਹੀਦੀ ਹੈ,
 • ਜੇਕਰ ਤੁਸੀਂ ਕਿਰਾਏ ਦੇ ਡ੍ਰਾਈਵਰ ਲਈ ਕਿਸ਼ਤ ਦਾ ਭੁਗਤਾਨ ਕੀਤਾ ਹੈ, ਇਹ ਭੁਗਤਾਨ ਯੋਗ ਹੈ, ਜੇਕਰ ਕਾਰ ਤੁਹਾਡੀ ਮਰਜੀ ਨਾਲ ਚਲਾਈ ਜਾ ਰਹੀ ਸੀ
 • ਕਾਰ ਚਲਾਉਂਣ ਵਾਲੇ ਡ੍ਰਾਈਵਰ ਦਾ ਲਾਇਸੈਂਸ ਹੋਣਾ ਚਾਹੀਦਾ ਹੈ ਕਿਉਂਕਿ ਪ੍ਰੀਮੀਅਮ ਬੈਠਣ ਦੀ ਸਮਰੱਥਾ ਦੇ ਆਧਾਰ ਤੇ ਲਿਆ ਜਾਂਦਾ ਹੈ, ਜਿਸ ਵਿਚ ਡਰਾਇਵਰ ਦੀ ਸੀਟ ਵੀ ਸ਼ਾਮਲ ਹੁੰਦੀ ਹੈ।

ਹਮੇਸ਼ਾ ਦਾਅਵਾ ਕਰਨਾ ਜ਼ਰੂਰੀ ਨਹੀਂ ਹੁੰਦਾ ਖਾਸ ਤੌਰ ਤੇ ਜੇ ਨੁਕਸਾਨ ਘੱਟ ਹੈ। ਵਾਸਤਵ ਵਿੱਚ, ਛੋਟੇ ਨੁਕਸਾਨ ਲਈ ਦਾਅਵਾ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ, ਕਿਉਂਕਿ ਨਾ ਸਿਰਫ ਤੁਹਾਨੂੰ ਘਟੀਆ ਅਤੇ ਵਾਧੂ ਭੁਗਤਾਨ ਕਰਨਾ ਪਵੇਗਾ, ਸਗੋਂ ਕਲੇਮ ਦੀ ਮਾਤਰਾ ਨੂੰ ਘਟਾਉਣਾ ਪਵੇਗਾ,ਅਤੇ ਤੁਸੀਂ ਨਵਿਆਉਣ ਦੇ ਸਮੇਂ 'ਕੋਈ ਦਾਅਵਾ ਨਹੀਂ ਬੋਨਸ' ਵੀ ਗੁਆਓਗੇ (ਜੇ ਕੋਈ ਹੈ)। ਇੱਕ ਵਾਰ ਜਦੋਂ ਤੁਸੀਂ ਦਾਅਵਾ ਨਾ ਕਰਨ ਦਾ ਫੈਸਲਾ ਕਰ ਲਿਆ, ਤਾਂ ਤੁਸੀਂ ਬਾਅਦ ਵਿੱਚ ਇਨ੍ਹਾਂ ਨੁਕਸਾਨਾਂ ਦਾ ਦਾਅਵਾ ਨਹੀਂ ਕਰ ਸਕਦੇ।

ਤੁਹਾਨੂੰ ਵਿੰਡਸਕਰੀਨ ਦੇ ਸ਼ੀਸ਼ੇ ਲਈ ਪੂਰੀ ਅਦਾਇਗੀ ਮਿਲਦੀ ਹੈ। ਹਾਲਾਂਕਿ, ਰਬੜ ਦੀ ਲਾਈਲਿੰਗ ਅਤੇ ਸੀਲੈਂਟ ਤੇ 50% ਦੀ ਕਮੀ ਹੈ। ਇਸ ਤੋਂ ਇਲਾਵਾ, ਤੁਹਾਨੂੰ ਪਾਲਿਸੀ ਦੀਆਂ ਜਮਾਨਤਾਂ ਵੀ ਚੁੱਕਣ ਦੀ ਲੋੜ ਹੋਵੇਗੀ।

ਕੁਝ ਖਾਸ ਹਾਲਾਤਾਂ ਵਿੱਚ ਬੀਮਾ ਕੰਪਨੀ ਦੁਆਰਾ ਕੋਈ ਵੀ ਦਾਅਵਾ ਖ਼ਾਰਜ ਕੀਤਾ ਜਾ ਸਕਦਾ ਹੈ। ਦਾਅਵੇ ਦੇ ਖ਼ਾਰਜ ਹੋਣ ਦੇ ਕੁਝ ਆਮ ਕਾਰਨ ਇਹ ਹਨ:

 • ਪਾਲਿਸੀ ਦੀ ਮਿਆਦ ਖਤਮ ਹੋ ਗਈ ਹੈ, ਜਾਂ ਪਾਲਿਸੀ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਂ ਪ੍ਰੀਮੀਅਮ ਚੈੱਕ ਦੀ ਬੇਪਤੀ ਕੀਤੀ ਗਈ ਹੈ ਜਿਸ ਨਾਲ ਪਾਲਿਸੀ ਨੂੰ ਅਯੋਗ ਬਣਾ ਦਿੱਤਾ ਗਿਆ ਹੈ।
 • ਇਹ ਵੀ ਹੋ ਸਕਦਾ ਹੈ ਕਿ ਦੁਰਘਟਨਾ ਜਾਂ ਨੁਕਸਾਨ ਦੀ ਤਾਰੀਖ ਪਾਲਿਸੀ ਦੀ ਅਵਧੀ ਤੋਂ ਬਾਹਰ ਹੋਵੇ ਜਾਂ
 • ਦੁਰਘਟਨਾ ਸਮੇਂ ਵਾਹਨ ਚਲਾਉਣ ਵਾਲੇ ਡ੍ਰਾਈਵਰ ਕੋਲ ਸਹੀ ਲਾਈਸੈਂਸ ਨਹੀਂ ਸੀ ਜਾਂ ਉਹ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਵਿੱਚ ਸੀ।
 • ਅਜਿਹੀਆਂ ਸਥਿਤੀਆਂ ਵੀ ਹੁੰਦੀਆਂ ਹਨ ਜਿੱਥੇ ਵਾਹਨ ਦੀ ਮਾਲਕੀ ਬਦਲ ਗਈ ਹੈ ਪਰ ਬੀਮਾ ਕੰਪਨੀ ਨੂੰ ਅਜਿਹੇ ਬਦਲਾਵ ਦੇ 14 ਦਿਨਾਂ ਦੇ ਅੰਦਰ ਸੂਚਿਤ ਨਹੀਂ ਕੀਤਾ ਗਿਆ ਹੈ ਜਾਂ ਦਾਅਵਾ ਪਾਲਿਸੀ ਸ਼ੁਰੂ ਹੋਣ ਤੋਂ ਪਹਿਲਾਂ ਦੇ ਨੁਕਸਾਨ ਲਈ ਕੀਤਾ ਗਿਆ ਸੀ।
 • ਕੁਝ ਹੋਰ ਕਰਨ ਇਹ ਹੋ ਸਕਦੇ ਹਨ ਕਿ ਨੁਕਸਾਨ ਦੇ ਹਾਲਤ ਦੁਰਘਟਨਾ ਦੇ ਕਰਨ ਨਾਲ ਮੇਲ ਨਹੀਂ ਖਾਂਦੇ ਜਾਂ ਵਾਹਨ ਨੂੰ ਨਿੱਜੀ ਅਤੇ ਸਮਾਜਿਕ ਉਦੇਸ਼ ਤੋਂ ਬਿਨਾ ਕਿਸੇ ਹੋਰ ਕੰਮ ਲਈ ਚਲਾਇਆ ਜਾ ਰਿਹਾ ਸੀ।

ਇਫਕੋ-ਟੋਕਿਓ ਜਨਰਲ ਬੀਮਾ ਕੰ. ਲਿਮਟਿਡ ਦਾ ਕਾਰਪੋਰੇਟ ਦਫ਼ਤਰ ਗੁਰੁਗਰਾਮ ਵਿਚ ਹੈ ਜੋ ਰਾਸ਼ਟਰੀ ਰਾਜਧਾਨੀ ਖੇਤਰ ਦਾ ਇਕ ਹਿੱਸਾ ਹੈ। ਡਾਕ ਪਤਾ ਇਸ ਪ੍ਰਕਾਰ ਹੈ:

ਇਫਕੋ-ਟੋਕਿਓ ਜਨਰਲ ਬੀਮਾ ਕੰ. ਲਿਮਟਿਡ

ਇਫਕੋ ਟਾਵਰ,

4ਥੀ ਅਤੇ 5ਵੀਂ ਮੰਜਿਲ

ਪਲਾਟ ਨੰ. 3, ਸੈਕਟਰ-29,

ਗੁਰੂਗਰਾਮ-122001, ਹਰਿਆਣਾ

ਬੀਮਾਕਰਤਾ ਬੀਮਾ ਕੰਪਨੀ ਨੂੰ ਦਰਸਾਉਂਦਾ ਹੈ

ਬੀਮਾਯੁਕਤ ਬੀਮਾਧਾਰਕ ਨੂੰ ਦਰਸਾਉਂਦਾ ਹੈ ਜਾਂ ਘਾਟੇ ਅਤੇ ਦਾਅਵੇ ਦੇ ਹਾਲਤ ਵਿੱਚ ਸੁਰਖਿਅਤ ਵਿਅਕਤੀ ਨੂੰ

ਇਹ ਭਾਰਤੀ ਕਿਸਾਨ ਖਾਦ ਕਾ-ਪ੍ਰੇਟਿਵ (ਇਫਕੋ) ਅਤੇ ਇਸਦੇ ਸਹਿਯੋਗੀਆਂ ਅਤੇ ਟੋਕੀਓ ਮੈਰੀਨ ਅਤੇ ਨਿਕਿਡੋ ਫ਼ਾਇਰ ਗਰੁੱਪ ਜੋ ਕਿ ਜਪਾਨ ਵਿੱਚ ਇੱਕ ਵੱਡਾ ਸੂਚੀਬੱਧ ਬੀਮਾ ਸਮੂਹ ਹੈ, ਇਨ੍ਹਾਂ ਦਾ ਗਠਜੋੜ ਹੈ। ਆਈਫੁਕੋ-ਟੋਕਿਓ ਜਨਰਲ ਬੀਮੇ ਕੋਲ 63 'ਰਣਨੀਤਕ ਬਿਜ਼ਨਸ ਇਕਾਈਆਂ' ਨਾਲ ਸਾਰੇ ਭਾਰਤ ਦੀ ਮੌਜੂਦਗੀ ਹੈ, ਅਤੇ 120 ਤੋਂ ਜ਼ਿਆਦਾ ਲੇਟ੍ਰਲ ਸਪ੍ਰੈਡ ਕੇਂਦਰਾਂ ਅਤੇ 255 ਬੀਮਾ ਕੇਂਦਰਾਂ ਦਾ ਵਿਸ਼ਾਲ ਨੈਟਵਰਕ।

ਆਈਆਰਡੀਏ (ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ) ਭਾਰਤ ਵਿਚ ਬੀਮਾ ਸੈਕਟਰ ਦੀ ਦੇਖਭਾਲ ਕਰ ਰਹੀ ਸਿਖਰ ਸੰਸਥਾ ਹੈ। ਇਸ ਦਾ ਮੁੱਖ ਉਦੇਸ਼ ਪਾਲਿਸੀਧਾਰਕਾਂ ਦੇ ਹਿੱਤਾਂ ਦੀ ਰਾਖੀ ਕਰਨਾ ਅਤੇ ਬੀਮਾ ਉਦਯੋਗ ਨੂੰ ਨਿਯਮਤ ਕਰਨਾ ਹੈ।

ਪ੍ਰੀਮੀਅਮ ਦਾ ਅਰਥ ਉਸ ਮੁੱਲ ਤੋਂ ਹੈ ਜੋ ਪਾਲਿਸੀ ਖਰੀਦਣ ਲਈ ਦਿੱਤਾ ਗਿਆ। ਪ੍ਰੀਮੀਅਮ ਭੁਗਤਾਨ ਦਾ ਤਰੀਕਾ ਮਹੀਨਾਵਾਰ ਤੋਂ ਲੈ ਕੇ ਤਿਮਾਹੀ ਤੋਂ ਸਾਲਾਨਾ ਵੱਖ-ਵੱਖ ਹੋ ਸਕਦਾ ਹੈ ਜਾਂ ਇਕ ਵਾਰ ਪ੍ਰੀਮੀਅਮ ਦਾ ਭੁਗਤਾਨ ਵੀ ਹੋ ਸਕਦਾ ਹੈ।

ਬੀਮਾ ਅਣਪਛਾਤੀ ਘਟਨਾਵਾਂ ਦੇ ਵਾਪਰਨ ਦੇ ਵਿਰੁੱਧ ਇੱਕ ਸੁਰਖਿਆ ਹੈ। ਬੀਮਾ ਉਤਪਾਦ ਤੁਹਾਨੂੰ ਨਾ ਕੇਵਲ ਖ਼ਤਰੇ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ ਬਲਕਿ ਨੁਕਸਾਨ ਦੇ ਗਲਤ ਵਿੱਤੀ ਬੋਝਾਂ ਦੇ ਖਿਲਾਫ ਇੱਕ ਵਿੱਤੀ ਸੁਰਖਿਆ ਪ੍ਰਦਾਨ ਕਰਕੇ ਵੀ ਤੁਹਾਡੀ ਮਦਦ ਕਰਦੇ ਹਨ।

ਦੁਰਘਟਨਾ...ਬਿਮਾਰੀ....ਅੱਗ....ਵਿੱਤੀ ਸੁਰਖਿਆਂਵਾਂ ਅਜਿਹੀਆਂ ਚੀਜਾਂ ਹਨ ਜਿਹਨਾਂ ਦੀ ਤੁਸੀਂ ਹਰ ਸਮੇਂ ਕਰਦੇ ਹੋ। ਜਨਰਲ ਬੀਮਾ ਅਜਿਹੀਆਂ ਅਣਪਛਾਤੀਆਂ ਘਟਨਾਵਾਂ ਤੋਂ ਤੁਹਾਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਦਾ ਹੈ। ਜੀਵਨ ਬੀਮੇ ਤੋਂ ਉਲਟ, ਜਰਨਲ ਬੀਮੇ ਦਾ ਮਤਲਬ ਵਾਪਸੀ ਦੀ ਪੇਸ਼ਕਸ਼ ਨਹੀਂ ਹੈ ਪਰ ਸੰਕਟਕਾਲਾਂ ਤੋਂ ਸੁਰੱਖਿਆ ਹੈ। ਸੰਸਦ ਦੇ ਕੁਝ ਕਾਨੂੰਨ ਤਹਿਤ, ਵਾਹਨ ਬੀਮੇ ਅਤੇ ਲੋਕ ਜ਼ਿੰਮੇਵਾਰੀ ਬੀਮਾ ਵਰਗੀਆਂ ਕੁਝ ਕਿਸਮਾਂ ਨੂੰ ਲਾਜ਼ਮੀ ਬਣਾਇਆ ਗਿਆ ਹੈ।

ਹਾਂ, ਭਾਰਤ ਵਿਚ ਆਟੋ ਬੀਮਾ ਹੋਣਾ ਲਾਜ਼ਮੀ ਹੈ। ਜਿਮੇਵਾਰੀ ਬੀਮਾ ਲਾਜ਼ਮੀ ਹੋਣਾ ਵਾਹਨ ਵਾਹਨ ਐਕਟ,1988 ਦੀ ਕਾਨੂੰਨੀ ਲੋੜ ਹੈ। ਹਾਲਾਂਕਿ, ਅਸੀਂ ਤੁਹਾਡੀ ਵਿੱਤੀ ਜ਼ਿੰਮੇਵਾਰੀ ਨੂੰ ਸੀਮਤ ਕਰਨ ਲਈ ਵਿਆਪਕ ਪਾਲਿਸੀ ਦੀ ਸਿਫਾਰਸ਼ ਕਰਦੇ ਹਾਂ।

ਬੀਮਾ ਆਕਰਸ਼ਿਤ ਕਰਨ ਦਾ ਮਾਮਲਾ ਹੈ। ਆਈਆਰਡੀਏ (IRDA) ਮੁੱਖ ਤੌਰ ਤੇ ਹੇਠ ਲਿਖੇ ਅਨੁਸਾਰ ਬੀਮਾ ਵੇਚਣ ਦੀ ਆਗਿਆ ਦਿੰਦਾ ਹੈ:

ਚੈਨਲ

 • ਕੰਪਨੀ ਵੈੱਬਸਾਈਟ।
 • ਫੋਨ ਤੇ ਖਰੀਦਣਾ। ਇਹ ਇੱਕ ਵਿਅਕਤੀਗਤ ਕੰਪਨੀ ਉੱਤੇ ਨਿਰਭਰ ਹੈ ।
 • ਏਜੰਟ ਬੀਮਾ ਕੰਪਨੀ ਨੂੰ ਦਰਸਾਉਂਦੇ ਹਨ।
 • ਬੀਮਾ ਦਲਾਲਾਂ ਨੂੰ ਇੱਕ ਤੋਂ ਵੱਧ ਬੀਮਾ ਕੰਪਨੀਆਂ ਦੇ ਉਤਪਾਦ ਵੇਚਣ ਦੀ ਇਜਾਜ਼ਤ ਹੈ ਬੈਂਕਾਂ, ਪ੍ਰਚੂਨ ਘਰਾਂ ਜਾਂ ਕੋਈ ਹੋਰ ਵਪਾਰਕ ਉਦਮ ਜੋ ਇਨ੍ਹਾਂ ਬੀਮਾ ਕੰਪਨੀਆਂ ਦੇ ਚੈਨਲ ਹਿੱਸੇਦਾਰ ਹਨ

ਪ੍ਰਕਿਰਿਆ

 • ਉਪਰੋਕਤ ਕਿਸੇ ਵੀ ਚੈਨਲ ਰਾਹੀਂ, ਇੱਕ ਢੁੱਕਵੇਂ ਪ੍ਰਸਤੁਤ ਫਾਰਮ ਦੇ ਨਾਲ ਬੀਮਾ ਕੰਪਨੀ ਨਾਲ ਸੰਪਰਕ ਕਰੋ।
 • ਤੁਹਾਡੀ ਪਾਲਿਸੀ ਦੇ ਅੰਦਰਰਾਈਟਿੰਗ ਦੇ ਇਰਾਦੇ ਨਾਲ ਕੰਪਨੀ ਤੋਂ ਮਨਜੂਰੀ ਦੀ ਮੰਗ ਕਰੋ। ਉਦਾਹਰਨ ਲਈ ਤੁਹਾਡੇ ਜੋਖਮ ਅਤੇ ਪ੍ਰਗਟਾਵਾਂ ਨੂੰ ਮੁਲਾਂਕਿਤ ਕਰੋ। ਜੋਖਮ ਵਿੱਚ ਕਿਸ ਕੰਪਨੀ ਨੇ ਜੋਖਮ ਨੂੰ ਸਵੀਕਾਰ ਕਰਨਾ ਹੈ ਅਤੇ ਪ੍ਰੀਮੀਅਮ ਦੀ ਕਿੰਨੀ ਦਰ ਨਾਲ ਇਹ ਫੈਸਲਾ ਕੀਤਾ ਜਾਏਗਾ ਦੇ ਅਧਾਰ ਤੇ ਭੌਤਿਕ ਤੱਥਾਂ ਨੂੰ ਵਿਚਾਰਨਾ ਹੈ।
 • ਪ੍ਰੀਮੀਅਮ ਅਤੇ ਹੋਰ ਸਬੰਧਤ ਵੇਰਵੇ ਖੋਜੋ।
 • ਪ੍ਰੀਮੀਅਮ ਦਾ ਭੁਗਤਾਨ ਕਰੋ ਅਤੇ ਪ੍ਰੀਮੀਅਮ ਦੀ ਰਸੀਦ ਅਤੇ ਕਵਰ ਨੋਟ/ਜੋਖਮ ਵਾਲੇ ਨੋਟ ਲਵੋ।
 • ਦਸਤਾਵੇਜਾਂ ਦੀ ਉਡੀਕ ਕਰੋ।
 • ਇਹਨ੍ਹਾਂ ਦੀ ਸੋਧ ਲਈ ਚੈੱਕ ਕਰੋ ਅਤੇ ਪਾਲਿਸੀ ਦੇ ਖਤਮ ਹੋਣ ਦੀ ਟ੍ਰਿਕ ਤੱਕ ਸੰਭਾਲ ਕੇ ਰੱਖੋ।
 • ਪਾਲਿਸੀ ਦੀ ਸਮਾਪਤੀ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਸੀਂ ਪਾਲਿਸੀ ਦਾ ਸਮੇਂ ਸਮੇਂ ਸਹੀ ਢੰਗ ਨਾਲ ਨਵੀਨੀਕਰਨ ਕੀਤਾ।

ਜੋਖਮ ਦੀ ਅੰਡਰਰਾਈਟਿੰਗ ਵਿੱਚ ਉਨ੍ਹਾਂ ਭੌਤਿਕ ਤੱਥਾਂ ਨੂੰ ਧਿਆਨ ਵਿੱਚ ਰਖਿਆ ਜਾਂਦਾ ਹੈ ਜਿਨ੍ਹਾਂ ਦੇ ਅਧਾਰ ਤੇ ਜੋਖਮ ਨੂੰ ਸਵੀਕਾਰ ਕਰਨਾ ਹੈ ਅਤੇ ਪ੍ਰੀਮੀਅਮ ਦੀ ਕਿੰਨੀ ਦਰ ਤੇ।

ਆਮਤੌਰ ਤੇ ਜਨਰਲ ਬੀਮਾ ਪਾਲਿਸੀ ਦੀ ਮਿਆਦ ਕੇਵਲ ਇੱਕ ਸਾਲ ਹੁੰਦੀ ਹੈ।

ਏਜੰਟ ਬੀਮਾ ਕੰਪਨੀ ਨੂੰ ਦਰਸਾਉਂਦੇ ਹਨ ਅਤੇ ਉਹ ਕੇਵਲ ਉਸੇ ਬੀਮਾ ਕੰਪਨੀ ਦੇ ਉਤਪਾਦ ਵੇਚਦੇ ਹਨ। ਜਦਕਿ ਬੀਮਾ ਦਲਾਲ ਇੱਕ ਤੋਂ ਵੱਧ ਬੀਮਾ ਕੰਪਨੀਆਂ ਦੇ ਉਤਪਾਦ ਵੇਚ ਸਕਦੇ ਹਨ।


Download Motor Policy

Feedback